Bollywood : ਅਦਾਕਾਰ ਟਾਈਗਰ ਸ਼ਰਾਫ ਦੀ ਫਿਲਮ ‘ਬਾਗੀ 4’ ਦਾ ਟ੍ਰੇਲਰ ਰਿਲੀਜ਼
ਮੁੰਬਈ, 30 ਅਗਸਤ(ਵਿਸ਼ਵ ਵਾਰਤਾ) Bollywood : ਬਾਲੂਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਫਿਲਮ ‘ਬਾਗੀ 4’ ਦਾ ਟ੍ਰੇਲਰ ਅੱਜ ਸ਼ਨੀਵਾਰ ਨੂੰ ਰਿਲੀਜ਼ ਹੋਇਆ। ਨਿਰਦੇਸ਼ਕ ਏ. ਹਰਸ਼ਾ ਇਸ ਫਿਲਮ ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਊ ਕਰ ਰਹੇ ਹਨ। ਟ੍ਰੇਲਰ ਲਾਂਚ ਹੋਣ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ। ਟਾਈਗਰ ਨੇ ਇੰਸਟਾਗ੍ਰਾਮ ‘ਤੇ ਟ੍ਰੇਲਰ ਨੂੰ ਸਾਂਝਾ ਕੀਤਾ ਹੈ।

ਸੰਜੇ ਦੱਤ ਫਿਲਮ ਵਿੱਚ ਇੱਕ ਖਲਨਾਇਕ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ 5 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ‘ਬਾਗੀ’ ਫਰੈਂਚਾਇਜ਼ੀ ਪਹਿਲਾਂ ਵੀ ਸਫਲ ਰਹੀ ਹੈ। 2016 ਵਿੱਚ ਰਿਲੀਜ਼ ਹੋਈ ਪਹਿਲੀ ਫਿਲਮ ਨੇ ਲਗਭਗ 129 ਕਰੋੜ ਰੁਪਏ ਕਮਾਏ ਸਨ। ਬਾਗੀ 2 (2018) ਨੇ ਲਗਭਗ 255 ਕਰੋੜ ਰੁਪਏ ਕਮਾਏ ਸਨ। ਇਸ ਦੇ ਨਾਲ ਹੀ, ਬਾਗੀ 3 ਲਾਕਡਾਊਨ ਤੋਂ ਪਹਿਲਾਂ 6 ਮਾਰਚ 2020 ਨੂੰ ਰਿਲੀਜ਼ ਹੋਈ ਸੀ ਅਤੇ ਲਗਭਗ 137 ਕਰੋੜ ਰੁਪਏ ਕਮਾਏ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























