36ਵੀਆਂ ਨੈਸ਼ਨਲ ਖੇਡਾਂ ਵਿੱਚ ਅੱਜ ਪੰਜਾਬ ਨੇ 1 ਸੋਨਾ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜਿੱਤੇ

ਚੰਡੀਗੜ੍ਹ, 4ਅਕਤੂਬਰ(ਵਿਸ਼ਵ ਵਾਰਤਾ)- ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਅੱਜ ਪੰਜਾਬ ਨੇ 1 ਸੋਨਾ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜਿੱਤੇਪੰਜਾਬ ਨੇ ਹੁਣ ਤੱਕ 12 ਸੋਨੇ, 19 ਚਾਂਦੀ ਤੇ 16 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 47 ਤਮਗ਼ੇ ਜਿੱਤੇ ਹਨ। ਅੱਜ ਤਲਵਾਰਬਾਜ਼ੀ ਵਿੱਚ ਵਰਿੰਦਰ ਸਿੰਘ, ਸਹਿਜਪ੍ਰੀਤ ਸਿੰਘ, ਮਨਦੀਪ ਸਿੰਘ ਤੇ ਧਰੁਵ ਵਾਲੀਆ ਦੀ ਟੀਮ ਨੇ ਸੋਨੇ ਦਾ ਤਮਗ਼ਾ ਜਿੱਤਿਆ। ਅਥਲੈਟਿਕਸ ਵਿੱਚ ਟਵਿੰਕਲ ਨੇ 800 ਮੀਟਰ ਦੌੜ ਤੇ ਮੰਜੂ ਰਾਣੀ ਨੇ 35 ਕਿਲੋ ਮੀਟਰ ਪੈਦਲ ਤੋਰ, ਤੀਰਅੰਦਾਜ਼ੀ ਵਿੱਚ ਅਜ਼ਾਦਵੀਰ, ਸਾਈਕਲਿੰਗ ਵਿੱਚ ਵਿਸ਼ਵਜੀਤ ਸਿੰਘ ਅਤੇ ਤਲਵਾਰਬਾਜ਼ੀ ਟੀਮ ਨੇ ਚਾਂਦੀ ਦੇ ਤਮਗ਼ੇ ਜਿੱਤੇ। ਮਨਪ੍ਰੀਤ ਕੌਰ ਨੇ ਵੇਟਲਿਫਟਿੰਗ ਦੇ 87 ਕਿਲੋ ਵਰਗ ਤੇ ਅਮਰਜੀਤ ਸਿੰਘ ਨੇ ਸਾਈਕਲਿੰਗ ਵਿੱਚ ਕਾਂਸੀ ਦੇ ਤਮਗ਼ੇ ਜਿੱਤੇ।
























