ਮੱਧ ਪ੍ਰਦੇਸ਼ ਵਿੱਚ ਵਾਪਰਿਆ ਵੱਡਾ ਹਾਦਸਾ
30 ਲੋਕ ਡਿੱਗੇ ਖੂਹ ਚ, ਤਿੰਨ ਦੀ ਮੌਤ
ਬਚਾਅ ਕਾਰਜ ਜਾਰੀ
ਚੰਡੀਗੜ੍ਹ, 16ਜੁਲਾਈ(ਵਿਸ਼ਵ ਵਾਰਤਾ)- ਮੱਧ ਪ੍ਰਦੇਸ਼ ਵਿੱਚ ਵਿਦੀਸ਼ਾ ਜ਼ਿਲ੍ਹੇ ਦੇ ਗੰਜਬਸੌਦਾ ਵਿੱਚ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਜਿਥੇ ਸ਼ਹਿਰ ਦੇ ਰੈੱਡ ਪਠਾਰ ਖੇਤਰ ਵਿਚ 30 ਲੋਕ ਖੂਹ ਵਿਚ ਡਿੱਗ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਵਿਚ ਹਲਚਲ ਮਚ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਖੂਹ ਵਿੱਚ ਡਿੱਗੀ ਬੱਚੀ ਦੇ ਬਚਾਅ ਲਈ ਲੋਕਾਂ ਦੀ ਭੀੜ ਮੌਕੇ ਤੇ ਇਕੱਠੀ ਹੋ ਗਈ ਸੀ। ਇਸ ਦੌਰਾਨ ਖੂਹ ਦੇ ਆਲੇ ਦੁਆਲੇ ਭੀੜ ਹੋਣ ਕਾਰਨ ਖੂਹ ਦੇ ਪਾੜ ਦੀ ਮਿੱਟੀ ਭਿੱਜ ਗਈ ਅਤੇ ਉਥੇ ਖੜ੍ਹੇ ਲੋਕ ਖੂਹ ਵਿੱਚ ਡਿੱਗ ਪਏ। ਇਸ ਹਾਦਸੇ ਵਿਚ 3 ਵਿਅਕਤੀਆਂ ਦੀ ਮੌਤ ਹੋਈ ਹੈ ਜਦ ਕਿ 16 ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ।

ਫ਼ਿਲਹਾਲ ਬਚਾਅ ਕਾਰਜ ਜਾਰੀ ਹੈ। ਰਾਜ ਮੰਤਰੀ ਵਿਸ਼ਵਾਸ ਸਾਰੰਗ ਵੀ ਮੌਕੇ ‘ਤੇ ਮੌਜੂਦ ਸਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਵਾਰਸਾਂ ਲਈ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਦਾ ਮੁਫਤ ਡਾਕਟਰੀ ਇਲਾਜ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਹਨ।
























