
ਜੈਤੋ, 19 ਅਗਸਤ (ਵਿਸ਼ਵ ਵਾਰਤਾ / ਰਘੂਨੰਦਨ ਪਰਾਸ਼ਰ ) ਅੱਜ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸਤੀਸ਼ ਚੰਦਰਾ ਆਈ.ਏ.ਐਸ. ਵੱਲੌ ਜਾਰੀ ਹੁਕਮਾਂ ਦੇ ਅਨੁਸਾਰ ਸੂਬੇ ਵਿਚ ਪ੍ਰਬੰਧਕੀ ਜ਼ਰੂਰਤਾਂ ਅਤੇ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਥਾਨਕ ਸਰਕਾਰਾਂ ਵਿਭਾਗ (ਨਗਰ ਕੌਂਸਲ) ਵਿਚ ਕੰਮ ਕਰਦੇ 3 ਵੱਖ-ਵੱਖ ਕਾਰਜ਼ ਸਾਧਕ ਅਫ਼ਸਰਾਂ ਅਤੇ 1ਐਮ.ਈ. ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ ਤਾਂਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਰਮੇਸ਼ ਕੁਮਾਰ ਕਾਰਜ਼ ਸਾਧਕ ਅਫ਼ਸਰ ਨਗਰ ਕੌਂਸਲ ਸੰਗਰੂਰ ਨੂੰ ਮੋਜੂਦਾ ਤੈਨਾਤੀ ਦੇ ਨਾਲ ਨਗਰ ਪੰਚਾਇਤ ਅਮਰਗੜ੍ਹ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ, ਜਦਕਿ ਸੁਖਦੇਵ ਸਿੰਘ ਕਾਰਜ਼ ਸਾਧਕ ਅਫ਼ਸਰ ਨਗਰ ਕੌਂਸਲ ਪਾਇਲ ਨੂੰ ਨਗਰ ਕੌਂਸਲ ਮਲੇਰਕੋਟਲਾ ਦਾ ਵਾਧੂ ਚਾਰਜ ਅਤੇ ਮਨਿੰਦਰ ਪਾਲ ਸਿੰਘ ਕਾਰਜ਼ ਸਾਧਕ ਅਫ਼ਸਰ ਲੌਂਗੋਵਾਲ- ਚੀਮਾ ਨੂੰ ਮੋਜੂਦਾ ਤੈਨਾਤੀ ਦੇ ਨਾਲ ਨਗਰ ਕੌਂਸਲ ਸੁਨਾਮ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਇਸ ਤਰ੍ਹਾਂ ਹੀ ਨਗਰ ਕੌਂਸਲ ਨੰਗਲ ਦੇ ਐਮ.ਈ.ਯੁਧਵੀਰ ਸਿੰਘ ਨੂੰ ਨਗਰ ਕੌਂਸਲ ਮਲੇਰਕੋਟਲਾ ਅਤੇ ਅਮਰਗੜ੍ਹ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):- ਰਾਜ ਚੋਣ...






















