ਅੰਡਰ-19 ਵਿਸ਼ਵ ਕੱਪ ‘ਚ ਦੂਜਾ ਸੈਮੀਫਾਈਨਲ ਅੱਜ
ਪਾਕਿਸਤਾਨ ਤੇ ਆਸਟ੍ਰੇਲੀਆ ਹੋਣਗੇ ਆਹਮੋ-ਸਾਹਮਣੇ
ਭਾਰਤ ਪਹਿਲਾਂ ਹੀ ਫਾਈਨਲ ‘ਚ ਕਰ ਚੁੱਕਿਆ ਹੈ ਪ੍ਰਵੇਸ਼
ਚੰਡੀਗੜ੍ਹ,8ਫਰਵਰੀ(ਵਿਸ਼ਵ ਵਾਰਤਾ)- ਅੱਜ ਅੰਡਰ-19 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਬੇਨੋਨੀ ਦੇ ਮੈਦਾਨ ‘ਤੇ ਹੋਣ ਜਾ ਰਿਹਾ ਹੈ। ਮੈਚ 01:30 ਵਜੇ ਸ਼ੁਰੂ ਹੋਵੇਗਾ। ਕ੍ਰਿਕਟ ਪ੍ਰੇਮੀਆਂ ਨੂੰ ਇਕ ਵਾਰ ਫਿਰ ਭਾਰਤ-ਪਾਕਿਸਤਾਨ ਵਿਸ਼ਵ ਕੱਪ ਫਾਈਨਲ ਦਾ ਰੋਮਾਂਚ ਦੇਖਣ ਦਾ ਮੌਕਾ ਮਿਲ ਸਕਦਾ ਹੈ। ਇਸ ਦੇ ਲਈ ਅੱਜ ਪਾਕਿਸਤਾਨ ਨੂੰ ਅੰਡਰ-19 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ‘ਚ ਆਸਟ੍ਰੇਲੀਆਈ ਟੀਮ ਨੂੰ ਹਰਾਉਣਾ ਹੋਵੇਗਾ। ਜੇਕਰ ਪਾਕਿਸਤਾਨ ਦੀ ਟੀਮ ਆਸਟ੍ਰੇਲੀਆ ਨੂੰ ਹਰਾਉਣ ‘ਚ ਸਫਲ ਰਹਿੰਦੀ ਹੈ ਤਾਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਟੂਰਨਾਮੈਂਟ ਦਾ ਚੌਥਾ ਫਾਈਨਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ। ਇਸ ਤੋਂ ਪਹਿਲਾਂ ਇਹ ਦੋਵੇਂ ਏਸ਼ੀਆਈ ਵਿਰੋਧੀ ਖਿਤਾਬੀ ਮੁਕਾਬਲੇ ਵਿੱਚ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਅੰਡਰ-19 ਵਿਸ਼ਵ ਕੱਪ 2024 ਦਾ ਫਾਈਨਲ ਮੈਚ 11 ਫਰਵਰੀ ਨੂੰ ਦੁਪਹਿਰ 1.30 ਵਜੇ ਤੋਂ ਬੇਨੋਨੀ ਮੈਦਾਨ ‘ਤੇ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਪਹਿਲੇ ਸੈਮੀਫਾਈਨਲ ‘ਚ ਮੇਜ਼ਬਾਨ ਦੱਖਣੀ ਅਫਰੀਕਾ ਨੂੰ 2 ਵਿਕਟਾਂ ਨਾਲ ਹਰਾ ਕੇ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾ ਲਈ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਪਾਕਿਸਤਾਨ: ਸਾਦ ਬੇਗ (ਕਪਤਾਨ ਅਤੇ ਵਿਕਟਕੀਪਰ), ਸ਼ਮੀਲ ਹੁਸੈਨ, ਸ਼ਾਹਜ਼ੇਬ ਖਾਨ, ਅਜ਼ਾਨ ਅਵੈਸ, ਅਹਿਮਦ ਹੁਸੈਨ, ਹਾਰੂਨ ਅਰਸ਼ਦ, ਅਰਾਫਾਤ ਮਿਨਹਾਸ, ਅਲੀ ਅਸਫੰਦ, ਉਬੈਦ ਸ਼ਾਹ, ਮੁਹੰਮਦ ਜ਼ੀਸ਼ਾਨ ਅਤੇ ਅਲੀ ਰਜ਼ਾ।
ਆਸਟਰੇਲੀਆ: ਹਿਊਗ ਵਾਈਬਗਨ (ਕਪਤਾਨ), ਹੈਰੀ ਡਿਕਸਨ, ਸੈਮ ਫੌਸਟਸ, ਹਰਜਸ ਸਿੰਘ, ਰਿਆਨ ਹਿਕਸ (ਵਿਕਟਕੀਪਰ), ਟਾਮ ਕੈਂਪਬੈਲ, ਰਾਫਟ ਮੈਕਮਿਲਨ, ਹਰਕੀਰਤ ਸਿੰਘ ਬਾਜਵਾ, ਚਾਰਲੀ ਐਂਡਰਸਨ, ਮਹਲੀ ਬੀਅਰਡਮੈਨ, ਕੈਲਮ ਵਿਡਲਰ।