ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਅੱਜ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,3ਜਨਵਰੀ(ਵਿਸ਼ਵ ਵਾਰਤਾ)- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਤੋਂ ਕੇਪਟਾਊਨ ‘ਚ ਖੇਡਿਆ ਜਾਵੇਗਾ। ਮੈਚ ਨਿਊਲੈਂਡਸ ਦੇ ਮੈਦਾਨ ‘ਤੇ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ। ਦੱਖਣੀ ਅਫਰੀਕਾ ਪਹਿਲਾ ਮੈਚ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਲਈ ਸੀਰੀਜ਼ ਡਰਾਅ ਕਰਨ ਲਈ ਭਾਰਤੀ ਟੀਮ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਦੋਵਾਂ ਟੀਮਾਂ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਵਿੱਚ ਪਹੁੰਚਣ ਲਈ ਵੀ ਇਹ ਮੈਚ ਮਹੱਤਵਪੂਰਨ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨ।
ਦੱਖਣੀ ਅਫਰੀਕਾ: ਡੀਨ ਐਲਗਰ (ਕਪਤਾਨ), ਏਡਨ ਮਾਰਕਰਮ, ਟੋਨੀ ਡੀ ਜਾਰਗੀ, ਕੀਗਨ ਪੀਟਰਸਨ, ਡੇਵਿਡ ਬੇਡਿੰਗਮ, ਕਾਈਲ ਵੇਰਿਅਨ (ਵਿਕਟ ਕੀਪਰ), ਮਾਰਕੋ ਯਾਨਸਨ, ਕਾਗਿਸੋ ਰਬਾਦਾ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਨੰਦਰੇ ਬਰਗਰ।