ਹੁਸ਼ਿਆਰਪੁਰ 19 ਨਵੰਬਰ (ਵਿਸ਼ਵ ਵਾਰਤਾ) 30 ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਗੁਰਦੀਪ ਸਿੰਘ ਖੁਣਖੁਣ ਸਵਰਨ ਸਿੰਘ ਧੁੱਗਾ ਉੰਕਾਰ ਸਿੰਘ ਧਾਮੀ ਓਮ ਸਿੰਘ ਸਟਿਆਣਾ,ਦਵਿੰਦਰ ਸਿੰਘ ਕੱਕੋਂ ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ ,ਜਥੇਦਾਰ ਅਕਬਰ ਸਿੰਘ ਬੂਰੇ ਜੱਟਾ ,ਪਰਮਿੰਦਰ ਸਿੰਘ ਲਾਚੋਵਾਲ ,ਪਰਮਿੰਦਰ ਸਿੰਘ ਸੱਜਣਾ ,ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ ਵਿੱਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਤੇ ਬਿਜਲੀ ਬਿਲ 2020 ਵਿਰੋਧ ਵਿੱਚ ਲਗਾਤਾਰ ਲਾਚੋਵਾਲ ਟੋਲ ਪਲਾਜ਼ੇ ਤੇ 40ਵੇ ਦਿਨ ਧਰਨਾ ਲਗਾਤਾਰ ਜਾਰੀ ਹੈ, ਕਿਸਾਨ ਆਗੂਆਂ ਨੇ ਅਪੀਲ ਜਾਰੀ ਕੀਤੀ ਕੇ ਨੋਜਵਾਨਾਂ, ਪਿੰਡਾਂ ਦੀਆਂ ਕਲੱਬਾਂ, ਅਤੇ ਸੁਸਾਇਟੀਆ, ਜਿਹਨਾਂ ਵਿਚ ਨੌਜਵਾਨ ਵਿਚਰਦੇ ਹਨ, ਸਮੇਂ ਦੀ ਲੋੜ ਹੈ ਕਿ ਨੋਜਵਾਨ ਪੀੜੀ ਆਪਣੇ ਫਰਜ਼ ਪਛਾਣੇ 26/27 ਦੇ ਦਿੱਲੀ ਚਲੋ ਮਾਰਚ ਨੂੰ ਸਫਲ ਬਣਾਉਣ ਕਿਉਕਿ ਕੇਂਦਰ ਸਰਕਾਰ ਨਵੀ ਪੀੜ੍ਹੀ ਦੇ ਭਵਿੱਖ ਨੂੰ ਖਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ, ਦਿੱਲੀ ਮਾਰਚ ਨੂੰ ਸਫਲ ਬਣਾਉਣ ਲਈ ਸਤਵਿੰਦਰ ਸਿੰਘ ਢੱਟ ਨੇ ਇੱਕ ਕਿਸਾਨ ਪੁੱਤਰ ਹੋਣ ਦੇ ਨਾਤੇ 11,000 ਰੁਪਾਏ ਦਿੱਤੇ, ਗੁਰਦੀਪ ਸਿੰਘ ਖੁਣਖੁਣ, ਪਰਮਿੰਦਰ ਸਿੰਘ ਪੰਨੂ, ਤੇ ਉਂਕਾਰ ਸਿੰਘ ਧਾਮੀ ਨੇ ਕਿਹਾ ਦਿੱਲੀ ਮਾਰਚ ਲਈ ਟਰੈਕਟਰ ਟਰਾਲੀਆਂ ਗੱਡੀਆਂ ਜਥੇਬੰਦੀ ਆਪਣੇ ਤਰਫੋਂ ਮੁਹੀਈਆ ਕਰਵਾਏਗੀ ਅਤੇ ਇਲਾਕੇ ਦੇ ਲੋਕ ਵੱਧ ਤੋ ਵੱਧ ਆਪਣੇ ਨਾਂਮ ਦਿੱਲੀ ਮਾਰਚ ਲਈ ਦਰਜ ਕਰਵਾਉਣ,ਇਸ ਮੌਕੇ ਤਰਲੋਕ ਸਿੰਘ ਮਨੀ, ਗੁਰਕੀਰਤ ਸਿੰਘ ਖ਼ਾਨਪੁਰ ਥਿਆੜਾ,ਹਰਵੇਲ ਸਿੰਘ ਲੰਬੜਦਾਰ, ਸੋਹਣ ਸਿੰਘ ਮੁਲਤਾਨੀ, ਗੁਰਬਚਨ ਸਿੰਘ ਸੱਗੀ, ਗੁਰਦਿਆਲ ਸਿੰਘ ਖੁਣਖੁਣ, ਗੁਰਜੀਤ ਸਿੰਘ ਪੰਡੋਰੀ ਮੈਲ, ਹਰਭਜਨ ਸਿੰਘ ਪੰਡੋਰੀ ਗੁਰਬਚਨ ਸਿੰਘ ਖੁਣਖੁਣ, ਚੰਨਣ ਸਿੰਘ ਸੇਖੂਪੁਰ, ਜਗਤ ਸਿੰਘ ਲੰਬੜਦਾਰ, ਬਲਵੀਰ ਸਿੰਘ ਬੱਗੇਵਾਲ,ਬਿੱਕਰ ਸਿੰਘ ਸ਼ੇਰਪੁਰ, ਗੁਰਜੀਤ ਸਿੰਘ ਪੰਡੋਰੀ,ਮਾਸਟਰ ਕੁਲਵਿੰਦਰ ਸਿੰਘ ਜੰਡਾ, ਅਤੇ ਵੱਡੀ ਗਿਣਤੀ ਵਿਚ ਇਲਾਕੇ ਤੋਂ ਆਏ ਕਿਸਾਨਾਂ ਮਜ਼ਦੂਰਾਂ ਨੇ ਹਾਜ਼ਰੀ ਭਰੀ, ਲੰਗਰ ਦੀ ਸੇਵਾ ਗੁਰੂ ਰਾਮਦਾਸ ਲੰਗਰ ਸੇਵਾ ਕਮੇਟੀ ਹੁਸ਼ਿਆਰਪੁਰ ਵਲੋਂ ਕੀਤੀ ਗਈ ।






















