
ਮੁੰਬਈ, 26 ਨਵੰਬਰ – ਮੁੰਬਈ ਉਤੇ ਹੋਈ ਅੱਤਵਾਦੀ ਹਮਲੇ ਨੂੰ ਅੱਜ 11 ਸਾਲ ਬੀਤ ਚੁੱਕੇ ਹਨ। 26 ਨਵੰਬਰ 2008 ਦੀ ਉਹ ਭਿਆਨਕ ਰਾਤ, ਜੋ ਅੱਜ ਵੀ ਕਿਸੇ ਨੂੰ ਵੀ ਨਹੀਂ ਭੁੱਲੀ। ਲਸ਼ਕਰ ਏ ਤੋਇਬਾ ਨਾਲ ਸਬੰਧਤ 10 ਅੱਤਵਾਦੀਆਂ ਨੇ ਸਮੁੰਦਰੀ ਰਸਤੇ ਰਾਹੀਂ ਮੁੰਬਈ ਨੂੰ ਲਹੂ-ਲੁਹਾਨ ਕੀਤਾ ਸੀ। ਇਸ ਹਮਲੇ ਵਿਚ ਦੇਸ਼-ਵਿਦੇਸ਼ ਦੇ 166 ਲੋਕ ਮਾਰੇ ਗਏ ਸਨ, ਜਦਕਿ 300 ਤੋਂ ਵੱਧ ਲੋਕ ਜਖਮੀ ਹੋਏ ਸਨ।
ਇਸ ਦੌਰਾਨ ਅੱਜ ਮੁੰਬਈ ਹਮਲੇ ਵਿਚ ਮਾਰੇ ਗਏ ਲੋਕਾਂ ਅਤੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਮੁੰਬਈ ਦੇ ਤਾਜ ਤੇ ਟ੍ਰਾਈਡੈਂਟ ਹੋਟਸ ਸਮੇਤ ਛੱਤਰਪਤੀ ਸ਼ਿਵਾਜੀ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਹਮਲੇ ਦੇ ਸਾਰੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਤੇ ਇੱਕ ਅੱਤਵਾਦੀ ਕਸਾਬ ਨੂੰ ਜਿਉਂਦਾ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ 2012 ਵਿਚ ਫਾਂਸੀ ਦੇ ਤਖਤੇ ਉਤੇ ਲਟਕਾ ਦਿੱਤਾ ਗਿਆ।





















