26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਨਾਮਜਦ ਦੋਸ਼ੀਆਂ ਨੂੰ ਫੜਨ ਲਈ ਇਨਾਮਾਂ ਦਾ ਐਲਾਨ
ਦੀਪ ਸਿੱਧੂ ਅਤੇ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਮੇਤ ਅੱਠ ਹੋਰਨਾਂ ਖਿਲਾਫ ਕੀਤਾ ਐਲਾਨ
ਪੁਲਿਸ ਵੱਲੋਂ ਸਾਰਿਆਂ ਦੀਆਂ ਕੀਤੀਆਂ ਤਸਵੀਰਾਂ ਜਾਰੀ
ਸੂਚਨਾ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਣ ਦਾ ਵੀ ਕੀਤਾ ਐਲਾਨ
ਦੀਪ ਸਿੱਧੂ, ਜੁਗਰਾਜ ਅਤੇ ਹੋਰਨਾਂ ਦੀ ਗ੍ਰਿਫਤਾਰੀ ਲਈ ਦਿੱਲੀ ਪੁਲਿਸ ਮਾਰ ਰਹੀ ਹੈ ਵੱਖ-ਵੱਖ ਥਾਵਾਂ ਤੇ ਛਾਪੇ
9 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥੇ ਨਹੀਂ ਚੜੇ ਦੀਪ ਸਿੱਧੂ ਤੇ ਜੁਗਰਾਜ

ਨਵੀਂ ਦਿੱਲੀ, 3 ਫਰਵਰੀ(ਵਿਸ਼ਵ ਵਾਰਤਾ)- 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਦਿੱਲੀ ਪੁਲਿਸ ਪੂਰੀ ਤਾਕਤ ਨਾਲ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਨਾਮਜਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੁਲਿਸ ਨੇ ਚਰਚਿਤ ਪੰਜਾਬੀ ਕਲਾਕਾਰ ਦੀਪ ਸਿੱਧੂ ਅਤੇ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਸਮੇਤ ਅੱਠ ਫਰਾਰ ਚੱਲ ਰਹੇ ਅੰਦੋਲਨਕਾਰੀਆਂ ਦੇ ਖਿਲਾਫ ਇਨਾਮਾਂ ਦਾ ਐਲਾਨ ਕਰ ਦਿੱਤਾ ਹੈ। ਦੀਪ ਸਿੱਧੂ ਅਤੇ ਜੁਗਰਾਜ ਸਿੰਘ ਦੀ ਸੂਚਨਾ ਦੇਣ ਵਾਲੇ ਲਈ ਇੱਕ-ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।






















