22 ਤੋਂ 24 ਮਈ ਤੱਕ ਸ਼੍ਰੀਨਗਰ ‘ਚ ਹੋਵੇਗਾ ਜੀ -20 ਸੰਮੇਲਨ
ਸੁਰੱਖਿਆ ਦੇ ਕੀਤੇ ਜਾ ਰਹੇ ਹਨ ਸਖ਼ਤ ਪ੍ਰਬੰਧ
ਚੰਡੀਗੜ੍ਹ,12ਮਈ(ਵਿਸ਼ਵ ਵਾਰਤਾ)- ਸ੍ਰੀਨਗਰ ਵਿੱਚ 22 ਤੋਂ 24 ਮਈ ਤੱਕ ਹੋਣ ਵਾਲੇ ਜੀ-20 ਸੰਮੇਲਨ ਲਈ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਕਾਨਫਰੰਸ ਡਲ ਝੀਲ ਦੇ ਕੰਢੇ ‘ਤੇ ਸਥਿਤ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ‘ਚ ਆਯੋਜਿਤ ਕੀਤੀ ਜਾਵੇਗੀ। ਇਸ ਦੌਰਾਨ ਮਰੀਨ ਕਮਾਂਡੋਜ਼ (MARCOS) ਨੂੰ ਜੇਹਲਮ ਨਦੀ ਅਤੇ ਡਲ ਝੀਲ ਵਿੱਚ ਤਾਇਨਾਤ ਕੀਤਾ ਜਾਵੇਗਾ। ਸੰਭਾਵਿਤ ਆਤਮਘਾਤੀ ਹਮਲਿਆਂ ਨੂੰ ਰੋਕਣ ਲਈ ਐਨਐਸਜੀ ਦੀਆਂ ਟੀਮਾਂ ਘਟਨਾ ਸਥਾਨ ‘ਤੇ ਤਾਇਨਾਤ ਰਹਿਣਗੀਆਂ।