ਪੈਰੋਲ ਤੇ ਬਾਹਰ ਆਏ ਰਾਮ ਰਹੀਮ ਨੂੰ ਬਹਿਰੂਪੀਆ ਦੱਸਣ ਨੂੰ ਲੈ ਕੇ ਪਾਈ ਪਟੀਸ਼ਨ ਤੇ ਹਾਈਕੋਰਟ ਵਿੱਚ ਹੋਈ ਸੁਣਵਾਈ
ਪੜ੍ਹੋ,ਹਾਈਕੋਰਟ ਨੇ ਪਟੀਸ਼ਨ ਪਾਉਣ ਵਾਲੇ ਡੇਰਾ ਪ੍ਰੇਮੀਆਂ ਨੂੰ ਕਿਉਂ ਅਤੇ ਕਿਵੇਂ ਪਾਈ ਫਟਕਾਰ
ਚੰਡੀਗੜ੍ਹ,4 ਜੁਲਾਈ(ਵਿਸ਼ਵ ਵਾਰਤਾ)-ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਵਿੱਚ ਰੋਹਤਕ ਦੀ ਸੁਨ੍ਹਾਰੀਆ ਜੇਲ੍ਹ ਵਿੱਚ ਬੰਦ ਅਤੇ ਪੈਰੋਲ ਤੇ ਬਾਹਰ ਆਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਹਿਰੂਪੀਆ ਦੱਸਦਿਆਂ ਡੇਰਾ ਪ੍ਰੇਮੀਆਂ ਵੱਲੋਂ ਪਾਈ ਗਈ ਪਟੀਸ਼ਨ ਤੇ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ। ਜਾਣਕਾਰੀ ਅਨੁਸਾਰ ਹਾਈਕੋਰਟ ਨੇ ਡੇਰਾ ਪ੍ਰੇਮੀਆਂ ਨੂੰ ਫਟਕਾਰ ਲਗਾਉਂਦਿਆਂ ਕਿਹਾ ਹੈ ਕਿ ਲੱਗਦਾ ਹੈ ਤੁਸੀਂ ਕੋਈ ਫਿਕਸ਼ਨਲ ਮੂਵੀ ਦੇਖ ਲਈ ਹੈ। ਇਸ ਦੇ ਨਾਲ ਹੀ ਕੋਰਟ ਨੇ ਤਲਖ਼ ਟਿੱਪਣੀ ਕਰਦਿਆਂ ਕਿਹਾ ਕਿ ਕੋਰਟ ਅਜਿਹੇ ਮਸਲੇ ਸੁਣਨ ਲਈ ਨਹੀਂ ਬਣੀ ਹੈ। ਹਾਈ ਕੋਰਟ ਵੱਲੋਂ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ।






















