HOSHIARPUR NEWS :ਹੁਸ਼ਿਆਰਪੁਰ ਦੀ ਪੁਲਿਸ ਵਲੋਂ 01 ਪਿਸਟਲ 32 ਬੋਰ ਅਤੇ 01 ਪਿਸਟਲ 30 ਬੋਰ ਅਤੇ ਜਿੰਦਾ ਰੋਂਦਾ ਸਮੇਤ 02 ਕਥਿਤ ਦੋਸ਼ੀ ਕੀਤੇ ਕਾਬੂ !
MALERKOTLA NEWS:ਪਰਾਲੀ ਨੂੰ ਅੱਗ ਲੱਗਣੋਂ ਰੋਕਣ ਲਈ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਇਕੱਠਿਆਂ ਦੌਰਾ
JALANDHAR NEWS :ਡਿਪਟੀ ਕਮਿਸ਼ਨਰ ਨੇ ਨਵੀਂ ਅਨਾਜ ਮੰਡੀ ਜਲੰਧਰ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ
MOHALI NEWS:ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਐਕਸਾਈਜ਼ ਤੇ ਟੈਕਸੇਸ਼ਨ ਸਲਾਹਕਾਰੀ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ
MOHALI NEWS :ਐਮ ਐਲ ਏ ਨੀਨਾ ਮਿੱਤਲ ਵੱਲੋਂ ਬਨੂੜ ਮੰਡੀ ’ਚ ਖਰੀਦ ਦੀ ਸ਼ੁਰੂਆਤ
MOHALI NEWS :ਪੰਜਾਬ ਸਰਕਾਰ ਨੇ ਵਿਆਪਕ ਸਿਖਲਾਈ ਪਹਿਲਕਦਮੀ ਨਾਲ ਨਰਸਿੰਗ ਸਿੱਖਿਆ ਵਿੱਚ ਕ੍ਰਾਂਤੀ ਲਿਆਂਦੀ
PUNJAB ਭਾਜਪਾ ਵੱਲੋਂ ਭੰਗੜੇ ਅਤੇ ਢੋਲ ਦੀ ਧੁੰਨ ਵਿਚਾਲੇ ਹਰਿਆਣਾ ’ਚ ਭਾਜਪਾ ਦੀ ਜਿੱਤ ਦਾ ਜਸ਼ਨ
CHANDIGARH NEWS :ਪੰਜਾਬ ਪੁਲਿਸ ਨੇ ਜਾਰੀ ਕੀਤਾ ਐਂਟੀ ਡਰੱਗ ਹੈਲਪਲਾਈਨ ਨੰਬਰ
Brahmpura ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀ ਸ਼ਾਨਦਾਰ ਜਿੱਤ ‘ਤੇ ਨੈਸ਼ਨਲ ਕਾਨਫਰੰਸ ਦੇ ਮੁੱਖੀ ਡਾ: ਫ਼ਾਰੂਕ ਅਬਦੁੱਲਾ ਨੂੰ ਵਧਾਈ ਦਿੱਤੀ
ਖੂਨਦਾਨ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਖੂਨਦਾਨੀ ਬਲਜੀਤ ਸ਼ਰਮਾ ਰਾਜ ਪੱਧਰੀ ਸਮਾਗਮ ’ਚ ਹੋਣਗੇ ਸਨਮਾਨਿਤ
Haryana ‘ਚ ਬੀਜੇਪੀ ਦੀ ਹੈਟ੍ਰਿਕ ; 48 ਸੀਟਾਂ ਜਿੱਤਕੇ 57 ਸਾਲਾਂ ਦਾ ਤੋੜਿਆ ਰਿਕਾਰਡ
WishavWarta -Web Portal - Punjabi News Agency

Month: February 2018

ਮੁੱਖ ਮੰਤਰੀ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਰਾਸ਼ਟਰ ਨੂੰ ਸਮਰਪਤ ਕਰਨਗੇ

ਮੁੱਖ ਮੰਤਰੀ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਰਾਸ਼ਟਰ ਨੂੰ ਸਮਰਪਤ ਕਰਨਗੇ

ਚੰਡੀਗੜ੍ਹ/ਕਰਤਾਰਪੁਰ(ਜਲੰਧਰ) 10 ਫਰਵਰੀ:       ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੁਜਾ ਪੜਾਅ ਰਾਸ਼ਟਰ ਨੂੰ ਸਮਰਪਤ ਕਰਨਗੇ |       ਇਹ ਫੈਸਲਾ ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਫਾਉਾਡੇਸ਼ਨ ਦੇ ਚੇਅਰਮੈਨ ਅਤੇ ਅਜੀਤ ਗਰੁੱਪ ...

ਸੂਬੇ ਭਰ ਵਿੱਚ 12 ਫਰਵਰੀ ਨੂੰ ਰਾਸ਼ਟਰੀ ਡੀ-ਵਾਰਮਿੰਗ ਡੇ ਮਨਾਇਆ ਜਾਵੇਗਾ

ਬਚਿੱਆਂ ਨੂੰ ਖੁਆਈਆਂ ਜਾਣਗੀਆਂ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਚੰਡੀਗੜ੍ਹ, 10 ਫਰਵਰੀ: ਪੰਜਾਬ ਭਰ ਵਿੱਚ 12 ਫਰਵਰੀ ਨੂੰ ਰਾਸ਼ਟਰੀ ਡੀ-ਵਾਰਮਿੰਗ ਡੇ ਮਨਾਇਆ ਜਾਵੇਗਾ।ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ...

ਵਿਸ਼ਵ ਖੁਰਾਕ ਵਪਾਰ ਵਿਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ –ਰਾਮਨਾਥ ਕੋਵਿੰਦ

ਵਿਸ਼ਵ ਖੁਰਾਕ ਵਪਾਰ ਵਿਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ –ਰਾਮਨਾਥ ਕੋਵਿੰਦ

ਚੰਡੀਗੜ• 10 ਫਰਵਰੀ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਵਿਸ਼ਵ ਖੁਰਾਕ ਵਪਾਰ ਵਿਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ ਅਤੇ ਸਾਨੂੰ ਇੰਨ•ਾਂ ਬਦਲਾਵਾਂ ਦੇ ਫਾਇਦੇ ਅਤੇ ਇਸ ਵਪਾਰ ਦੀ ...

ਵਿਜੀਲੈਂਸ ਬਿਓਰੋ ਵੱਲੋਂ ਠੇਕੇਦਾਰ ਗੁਰਿੰਦਰ ਸਿੰਘ ਤੇ ਸਿੰਚਾਈ ਅਧਿਕਾਰੀਆਂ ਵਿਰੁੱਧ ਚਲਾਣ ਅਦਾਲਤ ‘ਚ ਪੇਸ਼

ਵਿਜੀਲੈਂਸ ਬਿਓਰੋ ਵੱਲੋਂ ਠੇਕੇਦਾਰ ਗੁਰਿੰਦਰ ਸਿੰਘ ਤੇ ਸਿੰਚਾਈ ਅਧਿਕਾਰੀਆਂ ਵਿਰੁੱਧ ਚਲਾਣ ਅਦਾਲਤ ‘ਚ ਪੇਸ਼

(ਠੇਕੇਦਾਰ ਨੂੰ ਕਰੀਬ 1000 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟ ਦਿਵਾਉਣ ਲਈ ਅਧਿਕਾਰੀ ਕਰਦੇ ਸੀ ਮੱਦਦ)   ਚੰਡੀਗੜ੍ਹ, 10 ਜਨਵਰੀ : ਵਿਜੀਲੈਂਸ ਬਿਓਰੋ ਪੰਜਾਬ ਨੇ ਬਹੁ-ਕਰੋੜੀ ਸਿੰਚਾਈ ਘਪਲੇ ਸਬੰਧੀ ਐਸ.ਏ.ਐਸ. ਨਗਰ ਦੀ  ਅਦਾਲਤ ਵਿਚ ਚਲਾਣ ਦਾਇਰ ਕਰਕੇ ਇਸ ਘਪਲੇਬਾਜ਼ੀ ਵਿਚ ਸ਼ਾਮਲ ਸੇਵਾ ਮੁਕਤ ਸਿੰਚਾਈ ਅਧਿਕਾਰੀਆਂ ਸਮੇਤਮੁੱਖ ਦੋਸ਼ੀ ਠੇਕੇਦਾਰ ਗੁਰਿੰਦਰ ਸਿੰਘ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਹੈ ਜਿਨਾਂ ਵਿੱਚ ਠੇਕੇਦਾਰ ਸਮੇਤ ਪੰਜ ਅਧਿਕਾਰੀ ਪਹਿਲਾਂ ਹੀ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਨਾਂ ਮੁਲਜ਼ਮਾਂ ਖਿਲਾਫ਼ ਕੀਤੀ ਤਹਿਕੀਕਾਤ ਉਪਰੰਤਤਾਜ਼ੀਰਾਤੇ ਹਿੰਦ ਦੀ ਧਾਰਾ 120 ਬੀ, 420, 467, 468, 471, 406, 409 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਤਹਿਤ ਮਿਲੀਭੁਗਤ ਤੇ ਯੋਜਨਾਬੱਧ ਤਰੀਕੇ ਨਾਲ ਕੰਮਾਂ ਦੀ ਗਲਤ ਵੰਡ ਕਰਨ ਅਤੇ ਬਰਕਾਰੀ ਖਜ਼ਾਨੇਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਸਬੰਧੀ ਦੋਸ਼ ਆਇਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਸ਼ਾਮਲ ਮੁੱਖ ਮੁਲਜ਼ਮ ਗੁਰਿੰਦਰ ਸਿੰਘ ਅਤੇ ਸੇਵਾਮੁਕਤ ਇੰਜੀਨੀਅਰਾਂ ਨੂੰ ਅਦਾਲਤ ਵਿੱਚ ਦੇਰੀ ਨਾਲ ਚਲਾਣ ਪੇਸ਼ ਹੋਣ ਦਾ ਲਾਹਾਲੈਣ ਤੋਂ ਰੋਕਣ ਦੇ ਮਕਸਦ ਨਾਲ ਇਹ ਪਹਿਲਾ ਚਲਾਣ ਪੇਸ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਘੁਟਾਲੇ ਵਿਚ ਸ਼ਾਮਲ ਕੁਝ ਹੋਰ ਉਚ ਸਰਕਾਰੀ ਅਫਸਰਾਂ ਅਤੇ ਪ੍ਰਾਈਵੇਟ ਸਾਜ਼ਿਸ਼ਕਾਰੀਆਂ ਦੀ ਭੁਮਿਕਾ ਸਬੰਧੀ ਪੜਤਾਲ ਜਾਰੀ ਹੈ ਅਤੇਕੇਸ ਨਾਲ ਸਬੰਧਤ ਸਾਰੇ ਦੋਸ਼ੀਆਂ ਖਿਲਾਫ ਮੁਕੱਦਮਾ ਅਦਾਲਤ ਵਿਚ ਅਨੁਪੂਰਕ ਚਲਾਣ ਬਾਅਦ ਵਿਚ ਦਾਖਲ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਇਸ ਕੇਸ ਵਿੱਚ ਵਿਜੀਲੈਂਸ ਵੱਲੋਂ ਕਾਰਜਕਾਰੀ ਇੰਜੀਨੀਅਰ ਗੁਲਸ਼ਨ ਨਾਗਪਾਲ, ਬਜਰੰਗ ਲਾਲ ਸਿੰਗਲਾ, ਮੁੱਖ ਇੰਜੀਨੀਅਰ (ਸੇਵਾਮੁਕਤ) ਪਰਮਜੀਤ ਸਿੰਘ ਘੁੰਮਣ, ਹਰਵਿੰਦਰ ਸਿੰਘ ਅਤੇ ਗੁਰਦੇਵ ਸਿੰਘਸਿਆਨ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਬਿਓਰੋ ਵਲੋਂ ਦਾਇਰ ਕੀਤੇ ਇਸ ਪਹਿਲੇ ਚਲਾਣ ਵਿਚ ਤਿੰਨ ਕੇਸ ਸ਼ਾਮਲ ਕੀਤੇ ਗਏ ਹਨ ਜਿਸ ਵਿਚ 100 ਕਰੋੜ ਰੁਪਏ ਦੀ ਉਸਾਰੀ ਲਾਗਤ ਵਾਲਾ ਸ਼ਾਹਪੁਰ ਕੰਡੀ ਹਾਇਡਲ ਡੈਮ, ਲਗਭਗ 15 ਕਰੋੜ ਰੁਪਏ ਦੀ ਉਸਾਰੀ ਵਾਲੀਕੰਡੀ ਨਹਿਰ ਅਤੇ ਲਗਭਗ 25 ਕਰੋੜ ਰੁਪਏ ਦੀ ਲਾਗਤ ਵਾਲਾ ਹੁਸ਼ਿਆਰਪੁਰ ਜ਼ਿਲੇ ਦੇ ਨਾਰਾ ਪਿੰਡ ਵਿਖੇ ਇਕ ਛੋਟਾ ਡੈਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਬਹੁ-ਕਰੋੜੀ ਘੁਟਾਲੇ ਨੂੰ ਮੁਕੰਮਲ ਕਰਨ ਲਈ ਬਿਓਰੋ ਨੇ ਸਿੰਚਾਈ ਵਿਭਾਗ ਨੂੰਪਿਛਲੇ ਸਾਲਾਂ ਵਿਚ ਚਲਾਏ ਗਏ 42 ਪ੍ਰਾਜੈਕਟਾਂ ਦੇ ਵੇਰਵੇ ਪੇਸ਼ ਕਰਨ ਲਈ ਕਿਹਾ ਹੈ ਜਿਨ੍ਹਾਂ ਦੀ ਜਾਂਚ ਬਿਓਰੋ ਵੱਲੋਂ ਕੀਤੀ ਜਾ ਰਹੀ ਹੈ ਪਰ ਬਿਓਰੋ ਨੂੰ ਹੁਣ ਤਕ ਸਿਰਫ 35 ਪ੍ਰੋਜੈਕਟਾਂ ਦੇ ਦਸਤਾਵੇਜ਼ ਹੀ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਕੰਢੀ ਨਹਿਰ ਦੇ ਨਿਰਮਾਣ ਵਿਚ ਵੀ ਕਈ ਉਣਤਾਈਆਂ ਮਿਲੀਆਂ ਹਨ ਜਿਸ ਵਿਚ ਉਸ ਦੀ ਲਾਗਤ ਵਿਚ ਵਾਧਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸ਼ਾਹਪੁਰ ਕੰਡੀ ਡੈਮ ਦੇ ਹਾਲੇ ਆਉਣ ਵਾਲੇ ਸਾਲਾਂ ਵਿਚ ਮੁਕੰਮਲਹੋਣ ਦੇ ਅਸਾਰ ਨਹੀਂ ਹਨ ਪਰ ਡੈਮ ਤੋਂ ਨਿਕਲਣ ਵਾਲੀ ਕੰਢੀ ਨਹਿਰ ਨੂੰ ਠੇਕੇਦਾਰ ਦੀ 'ਮੱਦਦ' ਲਈ ਅਧਿਕਾਰੀਆਂ ਨੇ ਪਹਿਲਾਂ ਹੀ ਤਿਆਰ ਕਰਵਾ ਲਿਆ। ਬੁਲਾਰੇ ਨੇ ਕਿਹਾ ਕਿ ਤਫ਼ਤੀਸ਼ ਦੌਰਾਨ ਖੇਤ ਕੰਮਾਂ ਲਈ ਬਣਾਏ ਪਿੰਡ ਨਾਰਾ ਦੇ ਡੈਮ ਦੀ ਉਸਾਰੀ ਵਿੱਚ ਕਈ ਉਣਤਾਈਆਂ ਪਾਈਆਂ ਗਈਆਂ ਜਿਥੋਂ ਗੁਰਿੰਦਰ ਸਿੰਘ ਨੇ ਕਰੀਬ 2 ਕਰੋੜ ਰੁਪਏ ਦੀ ਵਾਧੂ ਕਮਾਈ ਕੀਤੀ। ਇਸਠੇਕੇਦਾਰ ਨੇ ਮਿੱਟੀ ਚੁੱਕਣ ਲਈ ਮਹਿਕਮੇ ਤੋਂ ਇੱਕ ਕਰੋੜ ਰੁਪਏ ਦੀ ਅਦਾਇਗੀ ਤਾਂ ਪ੍ਰਾਪਤ ਕਰ ਲਈ ਪਰ ਇਸ ਡੈਮ ਲਈ ਪਿੰਡ ਦੀ ਜ਼ਮੀਨ ਵਿੱਚੋਂ ਹੀ ਮਿੱਟੀ ਚੁੱਕ ਕੇ ਪੰਚਾਇਤ ਨੂੰ ਮਿੱਟੀ ਬਦਲੇ ਬਣਦੇ 80 ਲੱਖ ਰੁਪਏ ਵਾਪਸ ਨਹੀਂ ਕੀਤੇ। ਇਸ ਚਲਾਣ ਵਿੱਚ ਇਹ ਦੋਸ਼ ਵੀ ਸ਼ਾਮਲ ਹੈ ਕਿ ਠੇਕੇਦਾਰ ਗੁਰਿੰਦਰ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨਾਰਾ ਵਿਖੇ ਡੈਮ ਦੀ ਉਸਾਰੀ ਦੌਰਾਨ ਨਾਲ ਲੱਗਦੀ ਸਰਕਾਰੀ ਮਲਕੀਅਤ ਦੀ ਇੱਕ ਛੋਟੀ ਪਹਾੜੀ ਨੂੰ ਹੀ ਢਾਹ ਕੇ ਡੈਮ ਵਿੱਚਮਿੱਟੀ ਵਜੋਂ ਵਰਤ ਲਿਆ ਅਤੇ ਮਹਿਕਮੇ ਨੂੰ ਇਹ ਬਿਲ ਭੇਜ ਕੇ ਵੱਡੀਆਂ ਰਕਮਾਂ ਪ੍ਰਾੀਤ ਕੀਤੀਆਂ ਕਿ ਉਸ ਨੇ ਬਹੁਤ ਦੂਰੀ ਤੋਂ ਮਿੱਟੀ ਲਿਆਕੇ ਡੈਮ ਦੀ ਉਸਾਰੀ ਕੀਤੀ ਹੈ। ਇਸ ਕੇਸ ਵਿੱਚ ਸਿੰਚਾਈ ਮਹਿਕਮੇ ਨੇ ਸਾਰਾ ਹਿਸਾਬ ਰੱਖਣ ਵਾਲੀਆਂਕਿਤਾਬਾਂ (ਐਮ.ਬੀਜ਼) ਵੀ ਨਸ਼ਟ ਕਰਕ ਦਿੱਤੀਆਂ। ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੇ ਮਿਲੀਭੁਗਤ ਨਾਲ ਗੁਰਿੰਦਰ ਸਿੰਘ ਨੂੰ ਠੇਕੇ ਦੇਣ ਵੇਲੇ ਬਹੁਤ ਸਾਰੇ ਕੰਮਾਂ ਦੌਰਾਨ ਪੱਖ ਪੂਰਿਆ ਅਤੇ ਕਈ ਕੰਮਾਂ ਨੂੰ ਜੋੜ ਕੇ ਮਰਜੀ ਮੁਤਾਬਕ ਟੈਂਡਰ ਬਣਾਕੇ ਇੱਕੋ ਹੀ ਟੈਂਡਰਦੇਣ ਵਾਲੀ ਇਸ ਠੇਕੇਦਾਰ ਦੀ ਇਕੱਲੀ ਕੰਪਨੀ ਨੂੰ ਡੀ.ਐਨ.ਆਈ.ਟੀ. ਦੀ ਸ਼ਰਤਾਂ ਦੇ ਉਲਟ ਕਰੀਬ 27 ਫੀਸਦ ਵੱਧ ਦਰਾਂ 'ਤੇ ਕੰਮਾਂ ਦੇ ਠੇਕੇ ਅਲਾਟ ਕੀਤੇ। ਇਸ ਤੋਂ ਇਲਾਵਾ ਈ-ਟੈਂਡਰਾਂ ਰਾਹੀਂ ਅਲਾਟ ਕੀਤੇ ਕਈ ਕੰਮਾਂ ਦੇ ਠੇਕਿਆਂ ਦੀਪੜਤਾਲ ਦੌਰਾਨ ਇਹ ਪਾਇਆ ਕਿ ਪਿਛਲੇ ਸਮੇਂ ਦੌਰਾਨ ਇਕੋ ਠੇਕੇਦਾਰ ਗੁਰਿੰਦਰ ਸਿੰਘ ਨੂੰ ਵਿਭਾਗ ਦੇ ਕੁੱਲ ਕੰਮਾਂ ਵਿੱਚੋਂ ਕੀਮਤ ਮੁਤਾਬਿਕ 60 ਫੀਸਦੀ ਤੋਂ ਵੱਧ ਕੰਮ ਸਥਾਪਤ ਨਿਯਮਾਂ ਅਤੇ ਹਦਾਇਤਾਂ ਦੀ ਅਣੇਦਖੀ ਕਰਦਿਆਂ ਅਲਾਟਕੀਤੇ ਸਨ। ਅਧਿਕਾਰੀਆਂ ਨੇ ਇਸ ਠੇਕੇਦਾਰ ਵੱਲੋਂ ਕੀਤੇ ਕਾਰਜਾਂ ਦੌਰਾਨ ਕੰਮਾਂ ਦਾ ਮਿਆਰ ਅਤੇ ਸਮਾਨ ਦੀ ਮਾਤਰਾ ਨੂੰ ਵੀ ਅੱਖੋਂ ਉਹਲੇ ਕੀਤਾ ਤਾਂ ਜੋ ਵੱਧ ਕਮਿਸ਼ਨ ਅਤੇ ਰਿਸ਼ਵਤ ਮਿਲ ਸਕੇ। ਬੁਲਾਰੇ ਨੇ ਦੱਸਿਆ ਕਿ ਠੇਕੇਦਾਰ ਗੁਰਿੰਦਰ ਸਿੰਘ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਪਿਛਲੇ 7-8 ਸਾਲਾਂ ਦੌਰਾਨ ਕਰੀਬ 1,000 ਕਰੋੜ ਰੁਪਏ ਦੇ ਕੰਮਾਂ ਦੇ ਠੇਕੇ ਲਏ। ਵਿਜੀਲੈਂਸ ਨੂੰ ਦਸਤਾਵੇਜ਼ਾਂ ਦੀਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਕਿ ਗੁਰਿੰਦਰ ਸਿੰਘ ਐਂਡ ਕੰਪਨੀ ਦਾ ਸਾਲਾਨਾ ਕਾਰੋਬਾਰ ਸਾਲ 2006-07 ਦੌਰਾਨ 4.74 ਕਰੋੜ ਰੁਪਏ ਤੋਂ ਵਧ ਕੇ ਸਾਲ 206-17 ਵਿੱਚ ਕਰੀਬ 300 ਕਰੋੜ ਰੁਪਏ ਹੋ ਗਿਆ।

Page 62 of 92 1 61 62 63 92

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ