CM BHAGWANT SINGH MAAN AAP MEETING TIME CHANGING
CM BHAGWANT SINGH MAAN EID FESTIVAL MUBARAK
PUNJAB GURUDWARA PAONTA SAHIB HP CHANDIGARH NEWS
JALANDHAR NEWS POLITICS ELECTION CANDIDATE WISHAVWARTA
MALWINDER SINGH KANG BJP SUNIL JAKHAR AAP TWEET
NEW DELHI CRICKET NEWS SUPER 8 T-20 WISHAV CUP WISHAVWARTA
WishavWarta -Web Portal - Punjabi News Agency

Month: February 2018

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਝੂਠਾ ਨਿਯੁਕਤੀ ਪੱਤਰ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ

ਚੰਡੀਗੜ, 28 ਫਰਵਰੀ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਪ੍ਰਸ਼ਾਸਨ ਦੇ ਧਿਆਨ ਵਿਚ ਯੂਨੀਵਰਸਿਟੀ ਦੇ ਜਿਲੋਜੀ ਵਿਭਾਗ ਵਿਚ ਲੈਬ ਸਹਾਇਕ ਦੇ ਅਹੁੱਦੇ 'ਤੇ ਠੇਕੇ 'ਤੇ ਝੂਠਾ ਨਿਯੁਕਤੀ ਪੱਤਰ ਜਾਰੀ ਕਰਨਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੱਤਰ ਕਿਸੇ ਰਾਜੇਂਦਰ ਮਲਿਕ ਨਾਂਅ ਵਿਅਕਤੀ ਵੱਲੋਂ ਸੈਂਟ੍ਰਲ ਪਬਲਿਕ ਵਰਕ ਡਿਪਾਰਟਮੈਂਟ, ਹਰਿਆਣਾ ਗਰਵਰਨਮੈਂਟ ਕੰਟ੍ਰੋਕਟਰ, ਰੀਜਨਲ ਆਫਿਸ, ਮੱਧ ਮਾਗਰ, ਚੰਡੀਗੜ ਵੱਲੋਂ ਜਾਰੀ ਕੀਤਾ ਗਿਆ ਹੈ,ਜਿਸ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੱਤਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਨਾਲ ਧੋਖਾ ਦਸਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਉਪਰੋਕਤ ਵਿਭਾਗ ਵਿਚ ਲੈਬ ਸਹਾਇਕ ਦੀ ਆਸਾਮੀ 'ਤੇ ਠੇਕੇ 'ਤੇ ਨਿਯੁਕਤੀ ਲਈ ਨਾ ਕੋਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਸੈਂਟ੍ਰਲ ਪਬਲਿਕ ਵਰਕ ਡਿਪਾਰਟਮੈਂਟ, ਹਰਿਆਣਾਗਰਵਰਨਮੈਂਟ ਕੰਟ੍ਰੋਕਟਰ ਨੂੰ ਇਸ ਯੂਨੀਵਰਸਿਟੀ ਵਿਚ ਕਿਸੇ ਤਰਾਂ ਦੀ ਭਰਤੀਆਂ ਲਈ ਅਧਿਕਾਰ ਦਿੱਤੇ ਗਏ ਹਨ। ਇੱਥੇ ਵਰਣਨਯੋਗ ਹੈ ਕਿ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੈਂਟ੍ਰਲ ਪਬਲਿਕ ਵਰਕ ਡਿਪਾਰਟਮੈਂਟ, ਹਰਿਆਣਾ ਗਰਵਰਨਮੈਂਟ ਕੰਟ੍ਰੋਕਟਰ, ਰੀਜਨਲ ਆਫਿਸ, ਮੱਧ ਮਾਗਰ, ਚੰਡੀਗੜ ਦੇ ਰਾਜੇਂਦਰ ਮਲਿਕ ਵੱਲੋਂਜਾਰੀ ਨਿਯੁਕਤੀ ਪੱਤਰ ਦੀ ਕਾਪੀ ਹੱਥ ਲਗੀ ਹੈ, ਜਿਸ ਵਿਚ ਰਾਹੁਲ ਨਾਮਕ ਵਿਅਕਤੀ ਨੂੰ ਯੂਨੀਵਰਸਿਟੀ ਦੇ ਜਿਲੋਜੀ ਵਿਭਾਗ ਵਿਚ ਲੈਬ ਸਹਾਇਕ ਦੇ ਆਸਾਮੀ 'ਤੇ ਠੇਕੇ 'ਤੇ ਨਿਯੁਕਤੀ ਪ੍ਰਦਾਨ ਕੀਤੀ ਗਈ ਹੈ ਅਤੇ ਉਸ ਨੂੰ 9 ਮਾਰਚ, 2018 ਤੋਂਪਹਿਲਾਂ ਡੀ.ਸੀ. ਰੇਟ 'ਤੇ ਲਗਾਉਣ ਦਾ ਪੱਤਰ ਜਾਰੀ ਕੀਤਾ ਗਿਆ  ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਝੂਠੇ ਨਿਯੁਕਤੀ ਪੱਤਰ 'ਤੇ ਧਿਆਨ ਲੈਂਦੇ ਹ’ੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਤੋਂ ਇਸ ਤਰਾਂ ਦੇ ਝੂਠੇ ਝਾਂਸਿਆਂ ਵਿਚ ਨਾ ਆਉਣ ਤੇ ਸਚੇਤ ਰਹਿਣ ਦੀ ਸਲਾਹ ਦਿੱਤੀ ਹੈ।

Haryana ਰਾਜ ਦੇ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ 8ਵੀਂ ਜਮਾਤ ਤਕ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ ਮਿਲਣਗੀਆਂ – ਸਿਖਿਆ ਮੰਤਰੀ

ਚੰਡੀਗੜ, 28 ਫਰਵਰੀ  – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਇਸ ਵਾਰ ਰਾਜ ਦੇ ਸਰਕਾਰੀ ਸਕੂਲਾਂ ਵਿਚ 1 ਅਪ੍ਰੈਲ, 2018 ਨੂੰ ਸ਼ੁਰੂ ਹੋਣ ਵਾਲੇ ਵਿਦਿਆਕ ਸੈਸ਼ਨਵਿਚ ਪਹਿਲੀ ਜਮਾਤ ਤੋਂ 8ਵੀਂ ਜਮਾਤ ਤਕ ਰਜਿਸਟਰਡ ਹੋਣ ਵਾਲੇ ਸਾਰੇ ਬੱਚਿਆਂ ਨੂੰ ਉਨਾਂ ਦੇ ਸਕੂਲ ਵਿਚ ਰਜਿਸਟਰੇਸ਼ਨ ਦੇ ਨਾਲ ਹੀ ਮੁਫਤ ਕਿਤਾਬਾਂ ਵੀ ਪ੍ਰਦਾਨ ਕੀਤੀ ਜਾਵੇਗੀ। ਸ਼ਰਮਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਇਸ ਸਾਲ ਸਰਕਾਰੀ ਸਕੂਲਾਂ ਵਿਚਰਜਿਸਟਰਡ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਨਾਂ ਦੇ ਦਾਖਲੇ ਦੇ ਨਾਲ ਹੀ ਉਨਾਂ ਨੂੰ ਮੁਫਤ ਕਿਤਾਬਾਂ ਮਹੁੱਈਆ ਕਰਵਾਏਗੀ ਤਾਂ ਜੋ ਵਿਦਿਆਰਥੀ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਸਾਰੇ ਵਿਸ਼ਿਆਂਦੀ ਗੁਣਾਤਮਕ ਸਿਖਿਆ ਪ੍ਰਾਪਤ ਕਰ ਸਕਣ। ਉਨਾਂ ਦਸਿਆ ਕਿ ਜਮਾਤ ਪਹਿਲੀ ਤੋਂ ਅਠਵੀਂ ਜਮਾਤ ਤਕ ਦੇ ਕਰੀਬ 17.2 ਲੱਖ ਵਿਦਿਆਰੀਆਂ ਨੂੰ 112 ਟਾਈਟਲਾਂ ਦੀ ਕਿਤਾਬਾਂ ਮੁਹੱਈਆ ਕਰਵਾਈਜਾਵੇਗੀ, ਜਿੰਨਾਂ 'ਤੇ ਲਗਭਗ 40 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਰਾਜ ਵਿਚ ਕਿਤਾਬਾਂ ਦੇਰੀ ਨਾਲ ਛਪਦੀ ਆ ਰਹੀ ਹੈ, ਪਰ ਇਸ ਸਾਲ ਵਿਭਾਗ ਨੇ ਸਮੇਂਬੱਧ ਤਰੀਕੇ ਨਾਲ ਸਾਰੀਆਂ ਜਮਾਤਾਂ ਦੀ ਕਿਤਾਬਾਂ ਦਾ ਮੁੱਲ ਨਿਰਧਾਰਣਕਰਕੇ ਚੁਣੇ 6 ਫਰਮਾਂ ਨੂੰ 45 ਦਿਨਾਂ ਦੇ ਅੰਦਰ ਕਿਤਾਬਾਂ ਛਪਣ ਦੇ ਆਦੇਸ਼ ਦਿੱਤੇ। ਇਸ ਵਾਰ ਇਹ ਕਿਤਾਬਾਂ ਸਮੇਂ 'ਤੇ ਛੱਪ ਕੇ ਤਿਆਰ ਹੋ ਗਈ ਹੈ। ਸ੍ਰੀ ਸ਼ਰਮਾ ਨੇ ਇਸ ਕੰਮ ਨੂੰ ਰਾਜ ਸਰਕਾਰ ਦੀ ਵੱਡੀ ਉਪਲੱਬਧੀ ਦਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਵਿਦਿਅਕ ਸੈਸ਼ਨ ਸ਼ੁਰੂ ਦੇ ਸਮੇਂ ਕਿਤਾਬਾਂ ਪ੍ਰਾਪਤ ਹੋਣ ਨਾਲ ਉਨਾਂ ਦੇ ਨਤੀਜਿਆਂ ਵਿਚ ਵੀਸੁਧਾਰ ਹੋਵੇਗਾ।

ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨਾਲ ਮੀਟਿੰਗ

ਚੰਡੀਗੜ੍ਹ, 28 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਚੰਡੀਗੜ੍ਹ ਵਿਚ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀ ਨਾਲ ਉੱਚ ਪੱਧਰੀ ਮੀਟਿੰਗ ...

ਸਾਬਕਾ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਵੀਡੀਓ ਮਾਮਲਾ –  ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਕਿਹਾ ਸੀਡੀ ਵਿੱਚ ਮੈਂ ਨਹੀਂ

ਸਾਬਕਾ ਅਕਾਲੀ ਆਗੂ  ਸੁੱਚਾ ਸਿੰਘ ਲੰਗਾਹ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ ਦੋਸ਼ ਲਗਾਉਣ ਵਾਲੀ ਮਹਿਲਾ ਪੁਲਸ ਮੁਲਾਜ਼ਮ ਨੇ ਕਿਹਾ ਕਿ ਅਸ਼ਲੀਲ ਵੀਡੀਓ ਵਿਚ ਨਜ਼ਰ ਆਉਣ ਵਾਲੀ ਔਰਤ ਉਹ ...

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਜਸਪਾਲ ਅਟਵਾਲ ਮਾਮਲੇ ‘ਚ ਦਿੱਤਾ ਵੱਡਾ ਬਿਆਨ

ਵੈਨਕੂਵਰ, 28 ਫਰਵਰੀ : ਕੈਨੇਡੀਅਨ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਜਸਪਾਲ ਅਟਵਾਲ ਮਾਮਲੇ ਉਤੇ ਵੱਡਾ ਬਿਆਨ ਦਿੰਦਿਆਂ ਇਸ ਮਾਮਲੇ ਵਿਚ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ| ਦੱਸਣਯੋਗ ਹੈ ਕਿ ...

400 ਸਾਧੂਆਂ ਨੂੰ ਨਪੁੰਸਕ ਬਣਾਉਣ ਮਾਮਲੇ ਦੀ ਅਗਲੀ ਸੁਣਵਾਈ 14 ਮਾਰਚ ਨੂੰ

ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ‘ਚ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਚ ਹੋਈ ਸੁਣਵਾਈ ਹੋਈ ਰਾਮ ਰਹੀਮ ਅਤੇ ਡਾ. ਮੋਹਿੰਦਰ ਇੰਸਾਂ ਵੀਡੀਓ ਕਾਨਫਰੰਸਿੰਗ ਜ਼ਰੀਏ ...

Page 4 of 92 1 3 4 5 92

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ