2014 ਦੇ ਜਮਾਲਪੁਰ ਫਰਜ਼ੀ ਮੁਕਾਬਲਾ ਮਾਮਲਾ
ਲੁਧਿਆਣਾ ਅਦਾਲਤ ਨੇ ਅਕਾਲੀ ਆਗੂ ਅਤੇ 2 ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜਾ
ਚੰਡੀਗੜ੍ਹ 10 ਅਕਤੂਬਰ(ਵਿਸ਼ਵ ਵਾਰਤਾ)- 2014 ਦੇ 8 ਸਾਲ ਪੁਰਾਣੇ ਜਮਾਲਪੁਰ ਦੀ ਕੋਠੀ ਵਿੱਚ ਕੀਤੇ ਗਏ ਫਰਜ਼ੀ ਮੁਕਾਬਲੇ ਵਿੱਚ ਲੁਧਿਆਣਾ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ 2 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਹਨਾਂ ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਇਸ ਮਾਮਲੇ ਵਿੱਚ ਥਾਣਾ ਮਾਛੀਵਾੜਾ ਦਾ ਤਤਕਾਲੀ ਇੰਚਾਰਜ ਇੰਸਪੈਕਟਰ ਮਨਜਿੰਦਰ ਸਿੰਘ ਅਜੇ ਤਕ ਫ਼ਰਾਰ ਹੈ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਪੰਜਾਬ ਹੋਮ ਗਾਰਡ ਜਵਾਨ ਅਜੀਤ ਸਿੰਘ ਅਤੇ ਅਕਾਲੀ ਆਗੂ ਗੁਰਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦਕਿ ਇਸ ਮਾਮਲੇ ਵਿੱਚ ਬਲਦੇਵ ਸਿੰਘ ਨਾਮਕ ਪੰਜਾਬ ਹੋਮਗਾਰਡ ਜਵਾਨ ਨੂੰ ਬਰੀ ਕਰ ਦਿੱਤਾ ਗਿਆ ਸੀ।