ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਤਿੰਨ ਪੁਲੀਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਸ੍ਰੀ ਸਵਰਨਦੀਪ ਸਿੰਘ ਨੂੰ ਐਸਐਸਪੀ ਗੁਰਦਾਸਪੁਰ ਲਾਇਆ ਗਿਆ ਹੈ, ਜਦੋਂ ਕਿ ਉਪਿੰਦਰਜੀਤ ਸਿੰਘ ਐਸਐਸਪੀ ਬਟਾਲਾ ਦੇ ਅਹੁਦੇ ਉਤੇ ਬਰਕਰਾਰ ਰਹਿਣਗੇ।
ਸ੍ਰੀ ਹਰਚਰਨ ਸਿੰਘ ਭੁੱਲਰ ਨੂੰ ਏਆਈਜੀ ਕਰਾਈਮ, ਪੰਜਾਬ ਦੇ ਅਹੁਦੇ ਉਤੇ ਤਬਦੀਲ ਕੀਤਾ ਗਿਆ ਹੈ।