ਸੰਗਰੂਰ ਦੇ ਮਹਿਲਾਂ ਚੌਂਕ ਵਿੱਚੋਂ ਪ੍ਰਦਰਸ਼ਨਕਾਰੀਆਂ ਨੇ ਚੁੱਕਿਆ ਧਰਨਾ
18 ਤਰੀਕ ਨੂੰ ਪੀਆਰਟੀਸੀ ਦੀ ਬੱਸ ਨਾਲ ਵਾਪਰਿਆ ਸੀ ਦਰਦਨਾਕ ਹਾਦਸਾ
ਪੜ੍ਹੋ ਸਰਕਾਰ ਨੇ ਮੰਨੀਆਂ ਕਿਹੜੀਆਂ ਮੰਗਾਂ
ਚੰਡੀਗੜ੍ਹ,28 ਅਪ੍ਰੈਲ(ਵਿਸ਼ਵ ਵਾਰਤਾ)- 18 ਤਰੀਕ ਨੂੰ ਸੰਗਰੂਰ ਦੇ ਮਹਿਲਾਂ ਚੌਂਕ ਵਿਖੇ ਹੋਏ ਪੀਆਰਟੀਸੀ ਦੀ ਬੱਸ ਦੇ ਹਾਦਸੇ ਜਿਸ ਵਿੱਚ ਇੱਕ 13 ਸਾਲਾਂ ਦੀ ਬੱਚੀ ਦੀ ਮੌਤ ਹੋ ਗਈ ਸੀ ਅਤੇ 3 ਹੋਰ ਬੱਚੀਆਂ ਗੰਭੀਰ ਰੂਪ ਵਿੱਚ ਜਖਮੀ ਹੋਈਆਂ ਸਨ ਦੇ ਸੰਬੰਧ ਵਿੱਚ ਪਿੰਡ ਵਾਸੀਆਂ ਵੱਲੋਂ ਲਗਾਏ ਗਏ ਧਰਨੇ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਚੁੱਕ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਐਸਡੀਐਮ ਨੇ ਪਰਿਵਾਰ ਨੂੰ 2 ਲੱਖ ਦਾ ਚੈਕ ਸੌਂਪਿਆ ਗਿਆ ਹੈ ਅਤੇ ਨਾਲ ਹੀ 13 ਲੱਖ ਹੋਰ ਸਰਕਾਰ ਕੋਲੋਂ ਦਵਾਉਣ ਦਾ ਭਰੋਸਾ ਵੀ ਦਵਾਇਆ ਗਿਆ ਹੈ। ਇਸ ਦੇ ਨਾਲ ਹੀ ਫਲਾਈਓਵਰ ਦੀ ਮੰਗ ਵੀ ਸਰਕਾਰ ਕੋਲ ਪਹੁੰਚਾਉਣ ਦਾ ਭਰੋਸਾ ਐਸਡੀਐਮ ਵੱਲੋਂ ਦਿੱਤਾ ਗਿਆ ਹੈ।