ਸਭਿਆਚਾਰਕ ਪ੍ਰਦੂਸ਼ਣ ਨੂੰ ਰਵਾਇਤੀ ਰਾਜਨੀਨਿਤਕ ਪਾਰਟੀਆਂ ਵੱਲੋਂ ਚੁਣਾਵੀ ਮੁੱਦਾ ਨਾ ਬਣਾਉਣ ਵਿਰੁੱਧ ਇਪਟਾ ਵੱਲੋਂ ਪੰਜਾਬ ਭਰ ਵਿਚ ਰੋਸ ਧਰਨੇ 13 ਫਰਵਰੀਨੂੰ
ਪਹਿਲੀ ਵਾਰ ਚੋਣ ਪਿੜ ਵਿਚ ਨਿੱਤਰੇ ਸੰਯੁਕਤ ਸਮਾਜ ਮੋਰਚੇ ਨੇ ਇਪਟਾ, ਪੰਜਾਬ ਦੀ ਲਿਖਤੀ ਅਪੀਲ ਨੂੰ ਧਿਆਨ ਵਿਚ ਰੱਖਦੇ ਸਭਿਆਚਾਰਕ ਪ੍ਰਦੂਸ਼ਣ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤਾ ਸ਼ਾਮਿਲ।
ਚੰਡੀਗੜ੍ਹ, 10ਫਰਵਰੀ(ਵਿਸ਼ਵ ਵਾਰਤਾ) ਸਮਾਜ ਲਈ ਮਾਰੂ ਸਭਿਆਚਾਰਕ ਪ੍ਰਦੂਸ਼ਣ ਵਰਗੇ ਬੇਹੱਦ ਸੰਵੇਦਨਸ਼ੀਲ ਅਤੇ ਗੰਭੀਰ ਮੁੱਦੇ ਨੂੰ ਰਵਾਇਤੀ ਰਾਜਨੀਨਿਤਕ ਪਾਰਟੀਆਂ ਵੱਲੋਂ ਚੁਣਾਵੀ ਮੁੱਦਾ ਨਾ ਬਣਾਉਣ ਵਿਰੁੱਧ ਇਪਟਾ ਵੱਲੋਂ ਪੰਜਾਬ ਭਰ ਵਿਚ 13 ਫਰਵਰੀ ਐਤਵਾਰ ਨੂੰ ਸਵੇਰੇ 11 ਵਜੇ ਰੋਸ ਧਰਨੇ ਮਾਰੇ ਜਾਣਗੇ।ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਅਤੇ ਇਪਟਾ, ਚੰਡੀਗੜ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਲਰ ਸਕੱਤਰ ਕੰਵਲ ਨੈਨ ਸਿੰਘ ਸੇਖੋਂ ਦਿੰਦੇ ਕਿਹਾ ਕਿ ਇਪਟਾ ਵੱਲੋਂ ਲੱਚਰਤਾ, ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਰਾਹੀਂ ਫੈਲਾਏ ਜਾ ਰਹੇ ਸਭਿਆਚਰਕ ਪ੍ਰਦੂਸ਼ਣ ਨੂੰ ਸਖ਼ਤੀ ਨਾਲ ਠੱਲ ਪਾਉਣ ਲਈ ਰਵਾਇਤੀ ਰਾਜਨੀਨਿਤਕ ਪਾਰਟੀਆ ਨੂੰ ਚੁਣਾਵੀ ਮੁੱਦਾ ਬਣਾਉਣ ਅਤੇ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਿਲ ਕਰਨ ਬਾਰੇ ਪਛਲੇ ਪੰਚੀ-ਤੀਹ ਸਾਲਾਂ ਤੋਂ ਦਰਜਨਾਂ ਵਾਰ ਲਿਖਤੀ ਅਪੀਲਾਂ ਕੀਤੀਆ ਪਰ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਇਸ ਗੰਭੀਰ ਮੁੱਦੇ ਨੂੰ ਨਾ ਤਾਂ ਚੁਣਾਵੀ ਮੁੱਦਾ ਬਣਾਇਆਂ ਤੇ ਨਾ ਹੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ।ਜ਼ਿਕਰਯੋਗ ਹੈ ਕਿ ਪਹਿਲੀ ਵਾਰ ਚੋਣ ਪਿੜ ਵਿਚ ਨਿੱਤਰੇ ਸੰਯੁਕਤ ਸਮਾਜ ਮੋਰਚੇ ਨੇ ਇਪਟਾ, ਪੰਜਾਬ ਦੀ ਲਿਖਤੀ ਅਪੀਲ ਨੂੰ ਧਿਆਨ ਵਿਚ ਰੱਖਦੇ ਸਭਿਆਚਾਰਕ ਪ੍ਰਦੂਸ਼ਣ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਕਰ ਲਿਆ ਹੈ।ਜਿਸਦਾ ਇਪਟਾ ਸਵਾਗਤ ਕਰਦੀ ਹੈ।
ਇਪਟਾ ਦੇ ਜਿਲਾਂ ਆਗੂ ਬਠਿੰਡਾ ਤੋਂ ਜੇ.ਸੀ.ਪਰਿੰਦਾ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ, ਰੋਪੜ ਤੋਂ ਸੁਿਰੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅਮਿੰ੍ਰਤਸਰ ਤੋਂ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾਂ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ ਤੇ ਪ੍ਰੋਫੈਸਰ ਗੁਰਪ੍ਰੀਤ ਸਿੰਘ, ਫਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ ਨੇ ਇਪਟਾ, ਪੰਜਾਬ ਦੇ ਸੱਦੇ ’ਤੇ ਸਭਿਆਚਾਰਕ ਪ੍ਰਦੂਸ਼ਣ ਵਰਗੇ ਬੇਹੱਦ ਗੰਭੀਰ ਮੁੱਦੇ ਨੂੰ ਰਵਾਇਤੀ ਰਾਜਨੀਨਿਤਕ ਪਾਰਟੀਆਂ ਵੱਲੋਂ ਚੁਣਾਵੀ ਮੁੱਦਾ ਨਾ ਬਣਾਉਣ ਵਿਰੁੱਧ ਪੰਜਾਬ ਭਰ ਵਿਚ 13 ਫਰਵਰੀ ਨੂੰ ਮਾਰੇ ਜਾ ਰਹੇ ਧਰਨਿਆਂ ਵਿਚ ਭਰਵੀਂ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ।























