ਜੈਤੋ, 19ਸਤੰਬਰ (ਰਘੂਨੰਦਨ ਪਰਾਸ਼ਰ) ਅੱਜ ਤੋਂ ਮਲਮਾਸ ਸ਼ੁਰੂ ਹੋ ਗਿਆ ਹੈ ਜੋ 16 ਅਕਤੂਬਰ ਤੱਕ ਜਾਰੀ ਰਹੇਗਾ, ਜਿਸ ਦੌਰਾਨ ਭਾਰਤ ਵਿੱਚ ਲੱਖਾਂ ਸਨਾਤਨ ਧਰਮੀ ਲੋਕ ਆਪਣੇ ਬੱਚਿਆਂ ਦਾ ਵਿਆਹ ਨਹੀਂ ਕਰਵਾ ਸਕਣਗੇ। ਇਹ ਜਾਣਕਾਰੀ ਉਘੇ ਜੋਤਿਸਾਚਾਰੀਆ ਸਵ.ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਅੱਜ ਜੈਤੋ ਵਿਖੇ ਦਿੰਦਿਆਂ ਕਿਹਾ ਕਿ ਹਿੰਦੂ ਸ਼ਾਸਤਰਾਂ ਅਨੁਸਾਰ ਮਲਮਾਸ ਲੱਗਿਆ ਹੋਵੇ ਤਾਂ ਉਸ ਸਮੇਂ ਖ਼ਾਸਕਰਕੇ ਵਿਆਹ, ਮੁੰਡਨ, ਨਵਾਂ ਘਰ ਪ੍ਰਵੇਸ਼, ਨਵਾਂ ਵਾਹਨ ਅਤੇ ਜ਼ਮੀਨ, ਪਹਿਲੀ ਵਾਰ ਕਿਸੇ ਦੇਵਤਾ ਜਾਂ ਤੀਰਥ ਦੇ ਦਰਸ਼ਨ, ਰਾਜ ਅਭਿਸ਼ੇਕ,ਯਾਤਰਾ, ਤਲਾਬ,ਖੂਹ ਅਤੇ ਮੂਰਤੀ ਸਥਾਪਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਹਿੰਦੂ ਸ਼ਾਸਤਰਾਂ ਅਨੁਸਾਰ ਨਿਸ਼ੇਧ ਹੈ। ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਲੱਖਾਂ ਸਨਾਤਨ ਧਰਮੀਆਂ ਅਤੇ ਹੋਰ ਵਰਗਾਂ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਸਿਰਫ ਸ਼ੁੱਭ ਸਮੇਂ ਵਿੱਚ ਕਰਵਾਉਣਾ ਚਾਹੁੰਦੇ ਹਨ। ਮਲਮਾਸ ਲੱਗਣ ਕਾਰਨ ਹੁਣ ਲੱਖਾਂ ਕੁਆਰਿਆਂ ਨੂੰ ਤਕਰੀਬਨ 1 ਮਹੀਨੇ ਤੱਕ ਇੰਤਜ਼ਾਰ ਆਪਣੇ ਵਿਆਹ ਦੀਆਂ ਸ਼ਹਿਨਾਈਆਂ ਦਾ ਇੰਤਜ਼ਾਰ ਕਰਨ ਪਵੇਗਾ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























