
ਮਾਨਸਾ 24 ਮਈ( ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 15 ਵਿਅਕਤੀਆਂ ਪਾਸੋਂ 620 ਲੀਟਰ ਲਾਹਣ,254 ਬੋਤਲਾਂ ਸ਼ਰਾਬ,500 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਵਲੋਂ ਮੱਖਣ ਸਿੰਘ ਵਾਸੀ ਧਰਮਗੜ੍ਹ ਨੂੰ ਮੋਟਰਸਾਈਕਲ ਸੀਡੀ.ਡੀਲਕਸ ਨੰ:ਪੀ.ਬੀ13ਐਕਸ-6906 ਸਮੇਤ ਕਾਬੂ ਕਰਕੇ 500 ਨਸ਼ੀਲੀਟਾਂ ਗੋਲੀਆਂ ਮਾਰਕਾ ਕਲੋਵੀਡੋਲ ਬਰਾਮਦ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਗੁਰਦੇਵ ਸਿੰਘ ਵਾਸੀ ਅਚਾਨਕ ਨੂੰ 200 ਲੀਟਰ ਲਾਹਣ ਅਤੇ 106 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਉਰਫ਼ ਜੱਗਾ ਵਾਸੀ ਜਵਾਹਰਕੇ 120 ਲੀਟਰ ਲਾਹਣ,ਗੁਰਜੀਤ ਸਿੰਘ ਉਰਫ਼ ਮਾਣਕ ਵਾਸੀ ਜੋਗਾ 100 ਲੀਟਰ ਲਾਹਣ, ਅੰਕਿਤ ਕੁਮਾਰ ਵਾਸੀ ਮਾਨਸਾ 84 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੋਫੀਆ (ਪੰਜਾਬ), ਤਰਸੇਮ ਸਿੰਘ ਵਾਸੀ ਸਤੀਕੇ 50 ਲੀਟਰ ਲਾਹਣ, ਕੁਲਦੀਪ ਸਿੰਘ ਵਾਸੀ ਉਡਤ ਭਗਤ ਰਾਮ 40 ਲੀਟਰ ਲਾਹਣ, ਜੱਗੀ ਸਿੰਘ ਵਾਸੀ ਕਲੀਪੁਰ 30 ਲੀਟਰ ਲਾਹਣ,ਮੱਖਣ ਸਿੰਘ ਵਾਸੀ ਫੱਤਾਮਾਲੋਕਾ,ਗੁਰਪਿਆਰ ਸਿੰਘ ਵਾਸੀ ਚੈਨੇਵਾਲਾ 25 ਲੀਟਰ ਲਾਹਣ, ਚੈਨਾ ਸਿੰਘ ਵਾਸੀ ਝੰਡਾ ਕਲਾਂ ਨੂੰ 10 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ।
ਡਾ. ਭਾਰਗਵ ਨੇ ਦੱਸਿਆ ਕਿ ਹੋਰਨਾਂ ਮਾਮਲਿਆਂ ਵਿੱਚ ਕਰਮਜੀਤ ਸਿੰਘ ਉਰਫ਼ ਘਾਸੀ ਵਾਸੀ ਨਰਿੰਦਰਪੁਰਾ 9 ਬੋਤਲਾਂ ਸ਼ਰਾਬ,ਗੁਰਵਿੰਦਰ ਸਿੰਘ ਵਾਸੀ ਬੀਰੋਕੇ ਕਲਾਂ 9 ਬੋਤਲਾਂ ਸ਼ਰਾਬ,ਬਾਬੂ ਸਿੰਘ ਵਾਸੀ ਹੁਕਮਾਂਵਾਲੀ 8 ਬੋਤਲਾਂ ਸ਼ਰਾਬ ਅਤੇ ਕੁਲਦੀਪ ਸਿੰਘ ਉਰਫ਼ ਬੂਟਾ ਵਾਸੀ ਰੱਲਾ ਨੂੰ 8 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਿੱਦਰ ਸਿੰਘ ਵਾਸੀ ਭੰਮੇ ਖੁਰਦ ਪਾਸੋਂ 25 ਲੀਟਰ ਲਾਹਣ ਫੜੀ ਅਤੇ ਸੁਖਦੇਵ ਸਿੰਘ ਉਰਫ਼ ਟਿੱਡੀ ਵਾਸੀ ਜਟਾਣਾ ਕਲਾਂ ਕੋਲੋਂ 20 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਹੈ, ਜਦੋਂ ਕਿ ਦੋਨੋਂ ਦੋਸ਼ੀਆਂ ਦੀ ਅਜੇ ਗ੍ਰਿਫ਼ਤਾਰੀ ਬਾਕੀ ਹੈ।
National: SIR ਮਾਮਲੇ ’ਚ ਰਾਹੁਲ ਗਾਂਧੀ ਪਹੁੰਚੇ ਸੁਪਰੀਮ ਕੋਰਟ
National: SIR ਮਾਮਲੇ ’ਚ ਰਾਹੁਲ ਗਾਂਧੀ ਪਹੁੰਚੇ ਸੁਪਰੀਮ ਕੋਰਟ - ਚੋਣ ਕਮਿਸ਼ਨ ਤੋਂ 48 ਸਵਾਲਾਂ ਦੇ ਜਵਾਬ ਮੰਗੇ - ਮੁੱਖ...





















