137 ਪਾਕਿਸਤਾਨੀ ਅੱਜ ਅਟਾਰੀ ਬਾਰਡਰ ਦੇ ਰਸਤੇ ਵਾਪਸ ਪਰਤੇ ਵਤਨ

ਚੰਡੀਗੜ੍ਹ, 29 ਦਸੰਬਰ(ਵਿਸ਼ਵ ਵਾਰਤਾ)- ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲਾਕਡਾਊ ਤੋਂ ਪਹਿਲਾਂ ਭਾਰਤ ਆਏ 137 ਪਾਕਿਸਤਾਨੀ ਅੱਜ ਆਪਣੇ ਵਤਨ ਵਾਪਸ ਪਰਤੇ। ਬਾਘਾ-ਅਟਾਰੀ ਬਾਰਡਰ, ਅਮ੍ਰਿਤਸਰ ਦੇ ਪ੍ਰੋਟੋਕਾਲ ਅਧਿਕਾਰੀ ਏ.ਐਸ.ਆਈ ਅਰੁਣਪਾਲ ਸਿੰਘ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਇਕ ਪਾਕਿਸਤਾਨੀ ਨਾਗਰਿਕ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਸਰਕਾਰ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਜਿਹਨਾਂ ਨੇ ਕੋਵਿਡ-19 ਦੇ ਸਮੇਂ ਵਿੱਚ ਵੀ ਬਾਰਡਰ ਕਰਾਸ ਕਰਨ ਦਾ ਮੌਕਾ ਦਿੱਤਾ।






















