IPL 2021
ਚੇਨੱਈ ਅਤੇ ਦਿੱਲੀ ਦੇ ਵਿਚਕਾਰ ਦੂਸਰਾ ਮੁਕਾਬਲਾ
ਦਿੱਲੀ ਕੈਪਿਟਲਸ ਨੇ ਜਿੱਤੀ ਟਾਸ
ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ

ਮੁੰਬਈ, 10 ਅਪ੍ਰੈਲ(ਵਿਸ਼ਵ ਵਾਰਤਾ)-ਰਿਸ਼ਭ ਪੰਤ ਦੀ ਕਪਤਾਨੀ ਵਾਲੀ ਟੀਮ ਦਿੱਲੀ ਕੈਪਿਟਲਸ ਅਤੇ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਸ ਵਿਚਕਾਰ ਅੱਜ ਆਈਪੀਐਲ ਦਾ ਦੂਸਰਾ ਮੈਚ ਥੋੜੀ ਦੇਰ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਕ-ਦੂਜੇ ਨੂੰ ਮਾਤ ਦੇਣ ਲਈ ਮੁੰਬਈ ਦੇ ਵਾਨਖੇੜੇ ਗਰਾਊਂਡ ਵਿੱਚ ਉਤਰਨਗੀਆਂ। ਦੱਸ ਦੱਇਏ ਕਿ ਰਿਸ਼ਭ ਪੰਤ ਦੀ ਟੀਮ ਨੇ ਟਾਸ ਜਿੱਤ ਲਈ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ।




















