ਚੰਡੀਗੜ੍ਹ, 12 ਅਕਤੂਬਰ 2020 (ਵਿਸ਼ਵ ਵਾਰਤਾ)-ਬਸਪਾ ਪੰਜਾਬ ਵੱਲੋਂ ਪਾਰਟੀ ਦਾ ਸੰਗਠਨ ਖੜਾ ਕਰਨ ਦਾ ਉਪਰਾਲਾ ਮਜਬੂਤੀ ਨਾਲ ਚਲ ਰਿਹਾ ਹੈ। ਇਸ ਮੌਕੇ ਪੰਜਾਬ ਦੀਆਂ 36 ਵਿਧਾਨ ਸਭਾ ਵਿੱਚ ਬੂਥ ਪੱਧਰ ਦਾ ਕੰਮ ਚਲ ਰਿਹਾ ਹੈ ਜੋਕਿ 15 ਮਾਰਚ 2021 ਤਕ ਪੂਰਾ ਹੋ ਜਾਣਾ ਹੈ। ਲਗਭਗ 50 ਵਿਧਾਨ ਵਿਚ ਸੈਕਟਰ ਪੂਰੇ ਕਰਨ ਦੇ ਪੜਾਅ ਵਿਚ ਹਨ। ਜੋਕਿ 31 ਦਸੰਬਰ ਤਕ ਪੂਰਾ ਹੋ ਜਾਵੇਗਾ। ਜਦੋਂਕਿ ਬਾਕੀ ਜਗ੍ਹਾ ਉਪਰ ਸੰਗਠਨ ਦਾ ਕੰਮ ਸ਼ੁਰੂ ਕਰਨ ਲਈ ਕੋਸਿਸ਼ਾਂ ਜਾਰੀ ਹਨ, ਜਿੱਥੇ 31 ਦਸੰਬਰ ਤੋ ਪਹਿਲਾਂ ਪਹਿਲਾਂ ਮਜਬੂਤ ਹਾਜ਼ਰੀ ਦਰਜ ਕੀਤੀ ਜਾਵੇਗੀ ਅਤੇ 15 ਮਾਰਚ ਤੱਕ ਇਥੇ ਸੈਕਟਰ ਪੱਧਰੀ ਢਾਂਚਾ ਬਣਾ ਦਿੱਤਾ ਜਾਵੇਗਾ।
ਪੰਜਾਬ ਵਿੱਚ ਪਾਰਟੀ ਨੇ ਪਹਿਲੀ ਕੜੀ ਦੇ ਪ੍ਰੋਗਰਾਮ ਤਹਿਤ ਸੰਘਰਸ਼ ਦਾ ਰਾਸਤਾ ਵੀ ਅਖਤਿਆਰ ਕਰ ਲਿਆ ਹੈ ਅਤੇ ਸੜਕਾਂ ਉਪਰ ਉੱਤਰੀ ਹੈ। ਇਸ ਕੜੀ ਵਿਚ ਪੰਜਾਬ ਦੇ ਵੱਖ ਵੱਖ ਕੋਨਿਆ ਉਪਰ ਪਾਰਟੀ ਨੂੰ ਮਜਬੂਤ ਬਣਾਕੇ ਲੋਕ ਮੁੱਦਿਆ ਲਈ ਅਵਾਮ ਦੀ ਆਵਾਜ਼ ਬਣਕੇ ਸਰਕਾਰ ਤਕ ਪੁੱਜਦੀ ਕਰਨਾ ਹੈ। ਜਿਸ ਤਹਿਤ ਵੱਖ ਵੱਖ ਖੇਤਰਾਂ ਵਿਚ ਸੱਤ ਵੱਡੇ ਪ੍ਰੋਗਰਾਮ ਫਗਵਾੜਾ, ਹੋਸ਼ਿਆਰਪੁਰ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਪਟਿਆਲਾ, ਪਾਇਲ, ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਰੋਸ ਮਾਰਚ ਕੀਤੇ ਹਨ । ਹਾਲਾਂਕਿ ਆਉਂਦੇ ਦਿਨਾਂ ਵਿਚ ਪੰਜ ਹੋਰ ਪ੍ਰੋਗਰਾਮ ਖਰੜ, ਗੁਰਦਾਸਪੁਰ, ਫਰੀਦਕੋਟ, ਜਲੰਧਰ ਅਤੇ ਇਸ ਕੜੀ ਦਾ ਆਖਰੀ ਪ੍ਰੋਗਰਾਮ ਲੁਧਿਆਣਾ ਵਿਖੇ ਕੀਤਾ ਜਾਣਾ ਨਿਯਤ ਹੈ।
ਬਸਪਾ ਪੰਜਾਬ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਹਿਤ 5 ਅਕਤੂਬਰ ਨੂੰ ਸੰਗਰੂਰ ਵਿਖੇ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਘੇਰਨਾ ਵੀ ਅਹਿਮ ਰਿਹਾ, ਜਿਸ ਕਰਕੇ ਕਾਂਗਰਸ ਸਰਕਾਰ ਨੂੰ ਨਵੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਦਾ ਨਕਲੀ ਭਰੋਸਾ ਪੰਜਾਬ ਵਾਸੀਆਂ ਨੂੰ ਦਿੱਤਾ ਗਿਆ। ਬਸਪਾ ਦੇ ਮਜਬੂਤ ਅੰਦੋਲਨ ਤੋ ਡਰਕੇ ਸ਼ਿਰੋਮਣੀ ਅਕਾਲੀ ਦਲ ਨੇ 31 ਦਲਿਤ ਗੂੰਗੇ ਲੀਡਰਾਂ ਦੀ ਕਮੇਟੀ ਬਣਾਕੇ ਬਸਪਾ ਨਾਲ ਟੱਕਰ ਲੈਣ ਦੀ ਬਚਕਾਨਾ ਕੋਸਿ਼ਸ਼ ਕੀਤੀ ਹੈ , ਜਿਸ ਬਾਰੇ ਅਸੀ ਖੁੱਲ੍ਹੀ ਚੁਣੌਤੀ ਦਿੱਤੀ ਹੈਕਿ 31 ਦੀ ਜਗ੍ਹਾ 3100 ਦਲਿਤ ਗੂੰਗੇ ਲੀਡਰਾਂ ਦੀ ਕਮੇਟੀ ਅਕਾਲੀ ਦਲ ਬਣਾ ਲਵੇ, ਬਸਪਾ ਦਾ ਹਾਥੀ ਇਸ ਬਾਰ ਨਹੀਂ ਰੋਕ ਸਕਦਾ।
ਬਸਪਾ ਦੇ ਹਾਥੀ ਨੂੰ ਹੋਰ ਮਜਬੂਤ ਕਰਨ ਲਈ ਅਗਲੇ ਦਿਨਾਂ ਦੇ ਪ੍ਰੋਗਰਾਮ ਜਾਰੀ ਕੀਤੇ ਹਨ , ਸਾਰੇ ਅਹੁਦੇਦਾਰ ਲੀਡਰਸ਼ਿਪ ਅਤੇ ਵਰਕਰ ਸਾਥੀ ਨੋਟ ਕਰਨ ਜੀ -:
13 ਅਕਤੂਬਰ 2020 ਮੰਗਲਵਾਰ
11am ਜਿਲ੍ਹਾ ਰੋਪੜ ਮੀਟਿੰਗ
1pm ਵਿਧਾਨ ਸਭਾ ਗੜ੍ਹਸ਼ੰਕਰ ਮੀਟਿੰਗ
3pm ਵਿਧਾਨ ਸਭਾ ਬੰਗਾ ਮੀਟਿੰਗ
14 ਅਕਤੂਬਰ ਬੁੱਧਵਾਰ ਲੋਕ ਸਭਾ ਜਲੰਧਰ ਮੀਟਿੰਗ
15 ਅਕਤੂਬਰ ਵੀਰਵਾਰ ਜਿਲ੍ਹਾ ਮੋਹਾਲੀ ਮੀਟਿੰਗ
16 ਅਕਤੂਬਰ ਸੁਕਰਵਾਰ ਸੂਬਾ ਕਮੇਟੀ ਮੀਟਿੰਗ
17 ਅਕਤੂਬਰ ਸ਼ਨੀਵਾਰ ਬਾਮਸੇਫ਼ ਸੂਬਾ ਕਮੇਟੀ ਮੀਟਿੰਗ
18 ਅਕਤੂਬਰ ਐਤਵਾਰ ਵਿਧਾਨ ਸਭਾ ਮੁਕੇਰੀਆਂ
19 ਅਕਤੂਬਰ ਸੋਮਵਾਰ ਰੋਸ ਮਾਰਚ, ਖਰੜ
20 ਅਕਤੂਬਰ ਮੰਗਲਵਾਰ
12pm ਲੁਧਿਆਣਾ ਦਿਹਾਤੀ -ii ਮੀਟਿੰਗ
3pm ਲੁਧਿਆਣਾ ਲੋਕ ਸਭਾ ਮੀਟਿੰਗ
21 ਅਕਤੂਬਰ ਬੁੱਧਵਾਰ ਵਿਧਾਨ ਸਭਾ ਫਿਲੌਰ ਮੀਟਿੰਗ
28 ਅਕਤੂਬਰ ਬੁੱਧਵਾਰ ਰੋਸ ਪ੍ਰਦਰਸ਼ਨ ਜਲੰਧਰ
29 ਅਕਤੂਬਰ ਵੀਰਵਾਰ ਰੋਸ ਮਾਰਚ ਗੁਰਦਾਸਪੁਰ
31 ਅਕਤੂਬਰ ਸ਼ਨੀਵਾਰ ਵਿਧਾਨ ਸਭਾ ਬਲਾਚੌਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਜਾਗ੍ਰਿਤੀ ਸੰਮੇਲਨ
2 ਨਵੰਬਰ ਸੋਮਵਾਰ ਲੋਕ ਸਭਾ ਫ਼ਰੀਦਕੋਟ ਦਾ ਰੋਸ ਪ੍ਰਦਰਸ਼ਨ
6 ਨਵੰਬਰ ਸੁਕਰਵਾਰ ਰੋਸ ਪ੍ਰਦਰਸ਼ਨ ਕੜੀ ਦਾ ਆਖ਼ਰੀ ਪ੍ਰੋਗਰਾਮ ਲੁਧਿਆਣਾ
8 ਨਵੰਬਰ ਐਤਵਾਰ ਬਾਮਸੇਫ਼ ਦੀ ਮਹੀਨਾਵਾਰ ਮੀਟਿੰਗ
15 ਨਵੰਬਰ ਐਤਵਾਰ ਬਸਪਾ ਸੂਬਾ ਕਮੇਟੀ ਦੀ ਮਹੀਨਾਵਾਰ ਮੀਟਿੰਗ
ਧੰਨਵਾਦ ਸਹਿਤ
ਜਸਵੀਰ ਸਿੰਘ ਗੜ੍ਹੀ
ਸੂਬਾ ਪ੍ਰਧਾਨ,
ਬਹੁਜਨ ਸਮਾਜ ਪਾਰਟੀ
ਪੰਜਾਬ ਯੂਨਿਟ।