• Latest
  • Trending
ਸ਼ਹੀਦ ਸੁਖਦੇਵ ਜੀ ਦੇ 120 ਵੇਂ ਜਨਮਦਿਨ ‘ਤੇ ਵਿਸ਼ੇਸ਼ : ਗੁਰਭਜਨ ਗਿੱਲ

ਸ਼ਹੀਦ ਸੁਖਦੇਵ ਜੀ ਦੇ 120 ਵੇਂ ਜਨਮਦਿਨ ‘ਤੇ ਵਿਸ਼ੇਸ਼ : ਗੁਰਭਜਨ ਗਿੱਲ

3 weeks ago
Punjab: ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 14 ਗੰਭੀਰ ਜ਼ਖਮੀ

Punjab: ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 14 ਗੰਭੀਰ ਜ਼ਖਮੀ

23 minutes ago
Entertainment: ਆਮਿਰ ਖਾਨ ਨੇ ਆਪਣੇ ਤੀਜੇ ਵਿਆਹ ਦੀਆਂ ਖ਼ਬਰਾਂ ‘ਤੇ ਲਾਈ ਮੋਹਰ

Entertainment: ਆਮਿਰ ਖਾਨ ਨੇ ਆਪਣੇ ਤੀਜੇ ਵਿਆਹ ਦੀਆਂ ਖ਼ਬਰਾਂ ‘ਤੇ ਲਾਈ ਮੋਹਰ

43 minutes ago
Breaking: ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, ਚਾਰ ਮੁਲਜ਼ਮ ਤੇ ਦੋ ਨਾਬਾਲਗ ਗ੍ਰਿਫ਼ਤਾਰ

Breaking: ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, ਚਾਰ ਮੁਲਜ਼ਮ ਤੇ ਦੋ ਨਾਬਾਲਗ ਗ੍ਰਿਫ਼ਤਾਰ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Ludhiana ‘ਚ 9 ਲੜਕੀਆਂ ਦੇ ਗਾਇਬ ਹੋਣ ਦਾ ਮਾਮਲਾ: ਮਹਿਲਾ ਕਮਿਸ਼ਨ ਨੇ ਲੁਧਿਆਣਾ ਦੇ ਕਮਿਸ਼ਨਰ ਨੂੰ ਕੀਤਾ ਤਲਬ

Ludhiana ‘ਚ 9 ਲੜਕੀਆਂ ਦੇ ਗਾਇਬ ਹੋਣ ਦਾ ਮਾਮਲਾ: ਮਹਿਲਾ ਕਮਿਸ਼ਨ ਨੇ ਲੁਧਿਆਣਾ ਦੇ ਕਮਿਸ਼ਨਰ ਨੂੰ ਕੀਤਾ ਤਲਬ

2 hours ago
Punjab: ਗਾਇਕਾ ਜੋਤੀ ਨੂਰਾਂ ਦੇ ਪਤੀ ਵਿਵਾਦ ‘ਚ ਘਿਰੇ, ਹਮਲਾ ਕਰਨ ਦੇ ਲੱਗੇ ਦੋਸ਼

Punjab: ਗਾਇਕਾ ਜੋਤੀ ਨੂਰਾਂ ਦੇ ਪਤੀ ਵਿਵਾਦ ‘ਚ ਘਿਰੇ, ਹਮਲਾ ਕਰਨ ਦੇ ਲੱਗੇ ਦੋਸ਼

2 hours ago
Punjab Breaking: ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

Punjab Breaking: ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

3 hours ago
5 ਜੂਨ ਨੂੰ ਸਮ੍ਰਿਤੀ ਸਮਾਗਮ ‘ਤੇ ਵਿਸ਼ੇਸ਼ : ਰੱਬ ਦਾ ਰੂਪ – ਰੀਪਾ ਚਾਚਾ: ਨਵਤੇਜ ਕੌਰ ਦਰਸ਼ੀ

5 ਜੂਨ ਨੂੰ ਸਮ੍ਰਿਤੀ ਸਮਾਗਮ ‘ਤੇ ਵਿਸ਼ੇਸ਼ : ਰੱਬ ਦਾ ਰੂਪ – ਰੀਪਾ ਚਾਚਾ: ਨਵਤੇਜ ਕੌਰ ਦਰਸ਼ੀ

4 hours ago
International: ਪਾਕਿਸਤਾਨ ‘ਚ ਫਰਾਂਸੀਸੀ ਔਰਤ ਨਾਲ ਗੈਂਗਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਬਰਕਰਾਰ

International: ਪਾਕਿਸਤਾਨ ‘ਚ ਫਰਾਂਸੀਸੀ ਔਰਤ ਨਾਲ ਗੈਂਗਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਬਰਕਰਾਰ

4 hours ago
Haryana ਦੀ ਸੈਣੀ ਸਰਕਾਰ ਨੇ ਕੀਤੀ ਵੱਡੀ ਕਾਰਵਾਈ: ਨਾਇਬ ਤਹਿਸੀਲਦਾਰ ਸਸਪੈਂਡ

Haryana ਦੀ ਸੈਣੀ ਸਰਕਾਰ ਨੇ ਕੀਤੀ ਵੱਡੀ ਕਾਰਵਾਈ: ਨਾਇਬ ਤਹਿਸੀਲਦਾਰ ਸਸਪੈਂਡ

4 hours ago
Sports: ਗੁਰਵਿੰਦਰਵੀਰ ਸਿੰਘ ਅਤੇ ਅਨੀਮੇਸ਼ ਕੁਜੂਰ ਕਰਨਗੇ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੀ ਅਗਵਾਈ

Sports: ਗੁਰਵਿੰਦਰਵੀਰ ਸਿੰਘ ਅਤੇ ਅਨੀਮੇਸ਼ ਕੁਜੂਰ ਕਰਨਗੇ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੀ ਅਗਵਾਈ

5 hours ago
Breaking: Ex Boyfriend ਨੇ ਦਫਤਰ ‘ਚ ਜਾ ਕੇ ਚਾਕੂ ਨਾਲ ਕੀਤਾ ਕੁੜੀ ਦਾ ਕਤਲ

Breaking: Ex Boyfriend ਨੇ ਦਫਤਰ ‘ਚ ਜਾ ਕੇ ਚਾਕੂ ਨਾਲ ਕੀਤਾ ਕੁੜੀ ਦਾ ਕਤਲ

5 hours ago
Hindi News
English News
Friday, June 5, 2026
No Result
View All Result
37 °c
Chandigarh
35 ° Sat
37 ° Sun
38 ° Mon
39 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸ਼ਹੀਦ ਸੁਖਦੇਵ ਜੀ ਦੇ 120 ਵੇਂ ਜਨਮਦਿਨ ‘ਤੇ ਵਿਸ਼ੇਸ਼ : ਗੁਰਭਜਨ ਗਿੱਲ

May 15, 2026
in ਖਬਰਾਂ, ਪੰਜਾਬ
ਸ਼ਹੀਦ ਸੁਖਦੇਵ ਜੀ ਦੇ 120 ਵੇਂ ਜਨਮਦਿਨ ‘ਤੇ ਵਿਸ਼ੇਸ਼ : ਗੁਰਭਜਨ ਗਿੱਲ

ਸ਼ਹੀਦ ਸੁਖਦੇਵ ਜੀ ਦੇ 120 ਵੇਂ ਜਨਮਦਿਨ ‘ਤੇ ਵਿਸ਼ੇਸ਼ : ਗੁਰਭਜਨ ਗਿੱਲ

ਲੁਧਿਆਣਾ, 15 ਮਈ (ਵਿਸ਼ਵ ਵਾਰਤਾ): ਲੁਧਿਆਣਾ ਵਿੱਚ ਜੰਮਿਆ, ਕਰਾਹ ਨਰਮੇ ਦੇ ਵੱਡੇ ਵਪਾਰੀ ਤਾਇਆ ਜੀ ਅਚਿੰਤ ਰਾਮ ਥਾਪਰ ਕੋਲ ਲਾਇਲਪੁਰ ਪਲ਼ਿਆ ਤੇ ਸ਼ਹੀਦ ਭਗਤ ਸਿੰਘ ਦਾ ਬਾਲ ਸਖਾ ਸਾਥੀ, ਇਕੱਠਿਆਂ ਪਹਿਲਾਂ ਡੀ ਏ ਵੀ ਸਕੂਲ ਲਾਹੌਰ ਤੇ ਮਗਰੋਂ ਨੈਸ਼ਨਲ ਕਾਲਜ ਲਾਹੌਰ ਤੀਕ ਪੜ੍ਹਿਆ, ਉਸ ਦੇ ਅੰਗ ਸੰਗ 23ਮਾਰਚ ਨੂੰ ਸ਼ਹੀਦ ਹੋਏ ਸੂਰਮੇ ਸ਼ਹੀਦ ਸੁਖਦੇਵ ਦਾ ਅੱਜ 120ਵਾਂ ਜਨਮ ਦਿਨ ਹੈ।

ਲੁਧਿਆਣਾ ਵਿੱਚ ਨੌ ਘਰਾ (ਚੌੜਾ ਬਾਜ਼ਾਰ) ਵਿੱਚ ਉਸ ਦਾ ਜੱਦੀ ਘਰ ਹੈ ਜਿੱਥੇ ਹਰ ਸਾਲ ਪਰਿਵਾਰ ਤੇ ਸ਼ੁਭ ਚਿੰਤਕ ਸੰਸਾਰ ਰਲ਼ ਕੇ ਸਮਾਗਮ ਰਚਾਉਂਦਾ ਹੈ। ਕੁਝ ਸਾਲ ਮੈਂ ਵੀ ਜਾਂਦਾ ਰਿਹਾਂ। ਹਰ ਸਾਲ ਭਾਵਨਾ ਇਹੀ ਹੁੰਦੀ ਹੈ ਕਿ ਸੂਰਮੇ ਨੂੰ ਘਰ ਪਹੁੰਚ ਕੇ ਸਿਜਦਾ ਕਰਾਂ।

ਸਾਡੇ ਸ਼ਹਿਰ ਲੁਧਿਆਣਾ ਵਿੱਚ ਜਨਮੇ ਇਸ ਕੌਮੀ ਸ਼ਹੀਦ ਨੂੰ ਚੇਤੇ ਕਰਨ ਲਈ ਭਾਰਤ ਨਗਰ ਸਥਿਤ ਸੀਨੀਅਰ ਸੈਕੰਡਰੀ ਸਕੂਲ ਦਾ ਨਾਮਕਰਨ ਵੀ ਇਸ ਸ਼ਹੀਦ ਦੇ ਨਾਮ ਤੇ ਹੈ। ਹਰ ਸਾਲ ਜਨਮ ਦਿਨ ਤੇ ਇਸ ਸੰਸਥਾ ਵਿੱਚ ਸਮਾਗਮ ਕਰਵਾਇਆ ਜਾਂਦਾ ਹੈ। ਬੱਚੇ ਗੀਤ ਗਾਉਂਦੇ ਹਨ। ਉੱਚੇ ਪੁਲ਼ ਤੇ ਤਿੰਨ ਸ਼ਹੀਦਾਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ।

ਸਬੱਬ ਨਾਲ ਮੈਂ ਸ਼ਹੀਦ ਭਗਤ ਸਿੰਘ ਦੇ ਸਾਰੇ ਭਾਣਜੇ ਭਾਣਜੀਆਂ ਤੇ ਤਿੰਨ ਭਤੀਜਿਆਂ ਦੇ ਦਰਸ਼ਨ ਕਰ ਚੁੱਕਾ ਹਾਂ। ਸ਼ਹੀਦ ਸੁਖਦੇਵ ਦੇ ਭਤੀਜੇ ਭਾਰਤ ਭੂਸ਼ਨ ਨਾਲ ਮੁਲਾਕਾਤ ਰਹੀ ਹੈ। ਕੁਝ ਸਾਲ ਪਹਿਲਾਂ ਪੂਨਾ ਵਿੱਚ ਅਚਾਨਕ ਸ਼ਹੀਦ ਭਗਤ ਸਿੰਘ ਦੇ ਸਹਾਰਨਪੁਰ ਰਹਿੰਦੇ ਭਤੀਜੇ ਕਿਰਨਜੀਤ ਸਿੰਘ ਸੰਧੂ ਤੇ ਸ਼ਹੀਦ ਰਾਜਗੁਰੂ ਜੀ ਦੇ ਭਤੀਜੇ ਨਾਲ ਮੁਲਾਕਾਤ ਹੋਈ। ਮੈਂ ਦੋਹਾਂ ਨਾਲ ਬਗਲਗੀਰ ਹੋ ਕੇ ਫੋਟੋ ਵੀ ਖਿਚਵਾਈ। ਲੱਭ ਕੇ ਸਾਂਝੀ ਕਰਾਂਗਾ ਕਦੇ।

ਅੱਜ ਇਸ ਕਵਿਤਾ ਰਾਹੀਂ ਸੂਰਮੇ ਸ਼ਹੀਦ ਸੁਖਦੇਵ ਜੀ ਨੂੰ ਸਲਾਮ ਕਰਦਾ ਹਾਂ।

ਲੱਗਦੇ ਹੱਥ ਇਹ ਗੱਲ ਵੀ ਸੁਣ ਲਵੋ।
ਇਨ੍ਹਾਂ ਤਿੰਨ ਸੂਰਮਿਆਂ ਤੇ ਲਾਹੌਰ ਵਿੱਚ ਚੱਲੇ ਕੇਸ ਨੂੰ ਦੂਸਰੇ ਲਾਹੌਰ ਸਾਜ਼ਿਸ਼ ਕੇਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਕੇਸ ਦਾ ਨਾਮ ਸੁਖਦੇਵ ਬਨਾਮ ਸਟੇਟ ਸੀ।
ਇਸ ਵੇਲੇ ਭੇਂਟ ਕਰਨ ਲਈ ਮੇਰੀ ਇਹ ਕਵਿਤਾ ਪ੍ਰਵਾਨ ਕਰੋ।

ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ

ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ,
ਉਸ ਦੇ ਪੈਰਾਂ ਹੇਠ ਧਰਤ ਹੁੰਦੀ ਹੈ,
ਕਦੇ ਨਾ ਡੋਲਣ ਵਾਲੀ ।
ਸਿਰ ਤੇ ਅੰਬਰ ਦਾ ਚੰਦੋਆ ਹੁੰਦਾ ।
ਚੰਨ ਤਾਰਿਆਂ ਜੜਤ ਸੂਰਜ ਮੰਡਲ ।
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ।
ਉਸ ਨਾਲ ਤੁਰਦਾ ਇਤਿਹਾਸ ।
ਤਪੱਸਿਆ ਦੀ ਕੁਠਾਲੀ ‘ਚ,
ਇਹੀ ਬਣਦਾ ਆਤਮ ਵਿਸ਼ਵਾਸ ।

ਇਕੱਲਾ ਤਾਂ ਉਦੋਂ ਹੁੰਦਾ ਹੈ, ਜਦ ਅੰਦਰੋਂ ਡਰ ਜਾਂਦਾ ਹੈ ।
ਜਿਸਮ ਤੁਰਦਾ ਹੈ, ਪਰ ਅੰਦਰੋਂ ਮਰ ਜਾਂਦਾ ਹੈ ।

ਇਕੱਲ੍ਹੇ ਜਣੇ ਦਾ ਸੀਸ, ਤਲੀ ਤੇ ਕਦੇ ਨਹੀਂ ਟਿਕਦਾ ।
ਇਕੱਲ੍ਹਾ ਬੰਦਾ ਤਾਂ ਨਿੱਕੀਆਂ ਲੋੜਾਂ ਲਈ ਵਿਕਦਾ ।

ਵਿਕਾਊ ਮਾਲ
ਯੁੱਧ ਵਿੱਚ ਨਹੀਂ, ਮੰਡੀ ਵਿੱਚ ਜਾਂਦੇ, ਵਿਕਦੇ ਤੁਲਦੇ ।
ਫ਼ਰਜ਼ ਵਿਸਾਰ ਕੌਡੀਆਂ ਤੇ ਡੁੱਲ੍ਹਦੇ ।
ਜਿਹੜੇ ਸੱਚ ਦਾ ਮਾਰਗ ਭੁੱਲਦੇ ।
ਆਪਣੀ ਨਜ਼ਰ ‘ਚ ਆਪੇ ਰੁਲ਼ਦੇ ।

ਸੂਰਮਾ ਹਮੇਸ਼ ਹਿੱਕ ਤਾਣ ਖੜ੍ਹਦਾ ।
ਸਦਾ ਵਿਸ਼ਵਾਸ ਦੇ ਲਈ ਹਰ ਜਗ੍ਹਾ ਅੜਦਾ ।
ਪੈਂਤੜੇ ਬਗੈਰ ਐਵੇਂ ਅੰਨ੍ਹਾ ਹੋ ਨਹੀਂ ਲੜਦਾ ।
ਓਸ ਨਾਲ ਗੁਰੂ, ਅੱਗੇ ਜੋ ਵੀ ਆਵੇ ਝੜਦਾ ।
ਸਿਮਰੇ ਭਗੌਤੀ ਉਹ ਮੁਹਿੰਮੀਂ ਜਦੋਂ ਚੜ੍ਹਦਾ ।
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ।

ਸੂਰਮੇ ਦਾ ਨਿਸ਼ਚਾ ਜਿੱਤ ਵੱਲ ਕਦਮ ਪੁੱਟਦਾ ।
ਹਾਰਦਾ ਨਾ ਹੁੱਟਦਾ, ਕਰੜਾ ਯਕੀਨ ਉਹਦਾ
ਕਦੇ ਵੀ ਨਾ ਟੁੱਟਦਾ ।
ਕੌਣ ਕਹਿੰਦਾ ਹੈ? ਸੂਰਮਾ ਕਦੇ ਵੀ
ਕਿਤੇ ਵੀ ਇਕੱਲਾ ।

ਸੂਰਮੇ ਦੀ ਤੇਗ ਦੀ ਧਾਰ,
ਜਦ ਕਦੇ ਰਣ ‘ਚ ਲਿਸ਼ਕਦੀ ਹੈ ।
ਬਿਜਲੀ ਤ੍ਰਭਕਦੀ ਹੈ ।
ਸੂਰਜ ਦੇਵੇ ਥਾਪੜਾ ਤੇ ਇੰਜ ਕਹੇ!
ਤੇਰੇ ਅੰਗ ਸੰਗ ਹਾਂ ਯੋਧਿਆ !
ਦੇ ਹਨ੍ਹੇਰ ਨੂੰ ਟੱਕਰ, ਮੈਂ ਹੁਣੇ ਆਇਆ ।
ਸਰਹੰਦ ਤੇ ਚਮਕੌਰ ਜਗਾ ਦੇ
ਕਰ ਕੇ ਹੱਲਾ ਭਾਰਾ ਓ ਸਿਰਦਾਰਾ ।
ਹੱਕ ਸੱਚ ਤੇ ਇਨਸਾਫ਼ ਲਈ ਤੂੰ ਬਣ ਦਸਮੇਸ਼ ਦੁਲਾਰਾ ।
ਕੌਣ ਕਹਿੰਦਾ? ਸੂਰਮਾ ਇਕੱਲ੍ਹਾ ਰਹਿ ਜਾਂਦਾ ਹੈ ।
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ।

ਅਣਖ਼ ਦੀ ਰੋਟੀ ਕਣਕ ਤੋਂ ਕਿਤੇ ਸਵਾਦਲੀ
ਪਰ ਵਿਰਲਿਆਂ ਨੂੰ ਇਸ ਦੀ ਸ਼ਨਾਸ ਹੁੰਦੀ ਹੈ ।
ਇਕੱਲ੍ਹੀ ਸਿਰਫ਼ ਲਾਸ਼ ਹੁੰਦੀ ਹੈ ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 14 ਗੰਭੀਰ ਜ਼ਖਮੀ

Punjab: ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 14 ਗੰਭੀਰ ਜ਼ਖਮੀ

by Ranjit Singh
June 5, 2026
0

Punjab: ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 14 ਗੰਭੀਰ ਜ਼ਖਮੀ - ਗੁਰਦਾਸਪੁਰ...

Entertainment: ਆਮਿਰ ਖਾਨ ਨੇ ਆਪਣੇ ਤੀਜੇ ਵਿਆਹ ਦੀਆਂ ਖ਼ਬਰਾਂ ‘ਤੇ ਲਾਈ ਮੋਹਰ

Entertainment: ਆਮਿਰ ਖਾਨ ਨੇ ਆਪਣੇ ਤੀਜੇ ਵਿਆਹ ਦੀਆਂ ਖ਼ਬਰਾਂ ‘ਤੇ ਲਾਈ ਮੋਹਰ

by Ranjit Singh
June 5, 2026
0

Entertainment: ਆਮਿਰ ਖਾਨ ਨੇ ਆਪਣੇ ਤੀਜੇ ਵਿਆਹ ਦੀਆਂ ਖ਼ਬਰਾਂ 'ਤੇ ਲਾਈ ਮੋਹਰ - ਆਮਿਰ ਖਾਨ 5 ਜੁਲਾਈ ਨੂੰ ਪ੍ਰੇਮਿਕਾ ਗੌਰੀ...

Breaking: ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, ਚਾਰ ਮੁਲਜ਼ਮ ਤੇ ਦੋ ਨਾਬਾਲਗ ਗ੍ਰਿਫ਼ਤਾਰ

Breaking: ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, ਚਾਰ ਮੁਲਜ਼ਮ ਤੇ ਦੋ ਨਾਬਾਲਗ ਗ੍ਰਿਫ਼ਤਾਰ

by Ranjit Singh
June 5, 2026
0

Breaking: ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, ਚਾਰ ਮੁਲਜ਼ਮ ਤੇ ਦੋ ਨਾਬਾਲਗ ਗ੍ਰਿਫ਼ਤਾਰ - 1.035 ਕਿਲੋਗ੍ਰਾਮ ਹੈਰੋਇਨ, 5...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
June 5, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 5 ਜੂਨ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 14 ਗੰਭੀਰ ਜ਼ਖਮੀ

Punjab: ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 14 ਗੰਭੀਰ ਜ਼ਖਮੀ

by Ranjit Singh
June 5, 2026
0

Punjab: ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 14 ਗੰਭੀਰ ਜ਼ਖਮੀ - ਗੁਰਦਾਸਪੁਰ...

Most Popular

40000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਗੋ ਵਿਰੁੱਧ ਕੇਸ ਦਰਜ

40000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਗੋ ਵਿਰੁੱਧ ਕੇਸ ਦਰਜ

by Ankit
3 weeks ago
0

40000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਗੋ ਵਿਰੁੱਧ ਕੇਸ ਦਰਜ ਚੰਡੀਗੜ੍ਹ, 13 ਮਈ, 2026 (ਵਿਸ਼ਵ ਵਾਰਤਾ);-...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 