ਮਾਲਵਾ ਜੋਨ ਬੱਸ ਉਪਰੇਟਜ ਐਸੋਸੀਏਸਨ ਵੱਲੋ 8 ਦਸੰਬਰ ਨੂੰ ਭਾਰਤ ਬੰਦ ਦੀ ਪੂਰਨ ਹਮਾਇਤ ਦਾ ਐਲਾਨ

ਮਾਨਸਾ, 5 ਦਸੰਬਰ (ਵਿਸ਼ਵ ਵਾਰਤਾ)-ਮਾਲਵਾ ਜੋਨ ਬੱਸ ਉਪਰੇਟਰਜ ਐਸੋਸੀਏਸਨ ਨੇ 8 ਦਸੰਬਰ ਨੂੰ ਭਾਰਤ ਬੰਦ ਦੀ ਪੂਰਨ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
ਐਸੋਸੀਏਸਨ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਅਤੇ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਨੇ ਕਿਸਾਨ ਸਘੰਰਸ਼ ਵਿੱਚ ਰੋਜਾਨਾ ਜਾ ਰਹੀਆਂ ਬੱਸਾ ਉੱਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਕਿਸਾਨੀ ਸੰਘਰਸ਼ ਵਿੱਚ ਬੱਸਾ ਦਾ ਯੋਗਦਾਨ ਜਾਰੀ ਰਹੇਗਾ। ਉਨ੍ਹਾਂ ਕਿਸਾਨੀ ਸੰਘਰਸ਼ ਵਿੱਚ ਉਤਸ਼ਾਹ ਭਰਨ ਲਈ ਦਿੱਲੀ ਜਾਣ ਦਾ ਫੈਸਲਾ ਲਿਆ ਹੈ ਅਤੇ ਕਿਸਾਨਾਂ ਵੱਲੋ ਹੋ ਰਹੇ ਭਾਰਤ ਬੰਦ ਦੀ ਹਮਾਇਤ ਕਰਦੀਆਂ ਐਸੋਸ਼ਿਏਸ਼ਨ ਦੀਆਂ ਬੱਸਾ ਬੰਦ ਰੱਖਣ ਦਾ ਨਿਰਣਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਐਸੋਸੀਏਸਨ ਵੱਲੋ ਹਮੇਸ਼ਾ ਸ਼ੰਘਰਸ਼ੀ ਮਜਦੂਰਾਂ, ਕਿਸਾਨਾਂ, ਵਿਦਿਆਰਥੀਆਂ, ਮੁਲਾਜਮਾਂ ਅਤੇ ਹੋਰ ਧਿਰਾ ਦਾ ਹਮੇਸ਼ਾ ਸਾਥ ਦਿੱਤਾ ਹੈ, ਉਸੇ ਤਰਾਂ ਕਿਸਾਨੀ ਸੰਘਰਸ਼ ਲਈ ਦਿੱਲੀ ਜਾਕੇ ਹੋਰ ਯੋਗਦਾਨ ਪਾਇਆ ਜਾਵੇਗਾ।




















