ਕੈਬਿਨਟ ਮੰਤਰੀ ਸੋਨੀ ਦੀ ਕਰੋਨਾ ਰਿਪਰੋਟ ਆਈ ਨੈਗੇਟਿਵ

ਅੰਮ੍ਰਿਤਸਰ 29 ਨਵੰਬਰ( ਵਿਸ਼ਵ ਵਾਰਤਾ )- ਸ਼੍ਰੀ ਓਮਪ੍ਰਕਾਸ ਸੋਨੀ ਡਾਕਟਰ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਜੋ ਪਿਛਲੇ ਦਿਨੀ ਕਰੋਨਾ ਪਾਜਟਿਵ ਹੋ ਗਏ ਸਨ, ਹੁਣ ਪੂਰੀ ਤਰਾ੍ਹ ਸਿਹਤਯਾਬ ਹਨ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਕੇ ਡੀ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਨੇ ਦੱਸਿਆ ਕਿ ਸ਼੍ਰੀ ਸੋਨੀ ਪੂਰੀ ਤਰ੍ਹਾ ਠੀਕ ਠਾਕ ਹਨ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਸ ਸਬੰਧ ਸ਼੍ਰੀ ਸੋਨੀ ਨੇ ਕਿਹਾ ਕਿ ਲੋਕਾਂ ਦੀਆਂ ਦੁਆਵਾਂ ਸਦਕਾ ਉਹ ਪੂਰੀ ਤਰਾ੍ਹ ਤੰਦਰੁਸਤ ਹਨ। ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਲੋਕਾਂ ਦੀ ਸੇਵਾ ਵਿਚ ਫਿਰ ਹਾਜਰ ਹੋਣਗੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਦਾ ਨਿਰੀਖਣ ਕਰਨਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਤੋ ਬੱਚਣ ਲਈ ਮਾਸਕ ਦੀ ਵਰਤੋ ਜ਼ਰੂਰ ਕੀਤੀ ਜਾਵੇ ਅਤੇ ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।




















