108 ਸਾਲ ਪੁਰਾਣੀ ਪੰਜਾਬ ਮੇਲ ਐਕਸਪ੍ਰੈਸ ਦੁਬਾਰਾ ਪਟੜੀ ‘ਤੇ ਦੌੜੀ

ਜੈਤੋ, 7 ਦਸੰਬਰ (ਰਘੂਨੰਦਨ ਪਰਾਸ਼ਰ) ਰੇਲਵੇ ਦੀ 108 ਸਾਲ ਪੁਰਾਣੀ ਪੰਜਾਬ ਮੇਲ ਐਕਸਪ੍ਰੈਸ ਅੱਜ ਤੋਂ ਇਕ ਵਾਰ ਫਿਰ ਰੇਲ ਟਰੈਕ ‘ਤੇ ਦੌੜਣੀ ਸ਼ੁਰੂ ਹੋ ਗਈ ਹੈ । ਇਸ ਰੇਲ ਗੱਡੀ ਦਾ ਸੰਚਾਲਨ 1 ਜੂਨ 1912 ਨੂੰ ਸ਼ੁਰੂ ਹੋਇਆ ਸੀ ।ਸੂਤਰਾਂ ਅਨੁਸਾਰ ਰੇਲ ਨੰਬਰ 02138 ਪੰਜਾਬ ਮੇਲ ਐਕਸਪ੍ਰੈੱਸ ਫਿਰੋਜ਼ਪੁਰ ਤੋਂ ਜੈਤੋ-ਬਠਿੰਡਾ-ਮਾਨਸਾ-ਜੀਂਦ-ਰੋਹਤਕ ਅਤੇ ਦਿੱਲੀ ਦੇ ਰਸਤੇ ਹੁੰਂਦੇ ਹੋੲੇ ਦੇਸ਼ ਦੇ ਵੱਖ-ਵੱਖ 7 ਸੂਬਿਆਂ ਨੂੰ ਜੋੜਦੀ ਹੋਏ, ਤੀਸਰੇ ਦਿਨ ਸਵੇਰੇ 7.35 ਵਜੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਮੁੰਬਈ ਪਹੁੰਚੇਗੀ। ਸੂਤਰਾਂ ਦੇ ਅਨੁਸਾਰ ਰੇਲ ਦੀ ਯਾਤਰਾ ਕਰਨ ਵਾਲਿਆਂ ਲਈ ਟਿਕਟਾਂ ਦੀ ਬੁਕਿੰਗ ਵੀ ਜ਼ਰੂਰੀ ਹੈ। ਕੋਰੋਨਾ ਕਾਲ ਲਾਕਡਾਉਨ ਦੌਰਾਨ ਮਾਰਚ ਵਿੱਚ ਪੰਜਾਬ ਮੇਲ ਐਕਸਪ੍ਰੈਸ ਦੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ ਫਿਰੋਜ਼ਪੁਰ ਰੇਲ ਮੰਡਲ ਦੇ ਡੀ.ਆਰ.ਐਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਮੇਲ ਐਕਸਪ੍ਰੈਸ ਪੂਰੀ ਤਰ੍ਹਾਂ ਰਾਖਵੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਰਮਲ ਸਕ੍ਰੀਨਿੰਗ ਤੋਂ ਬਾਅਦ ਸਿਰਫ ਰਿਜ਼ਰਵਡ ਯਾਤਰੀਆਂ ਜਿਨ੍ਹਾਂ ਦੀਆਂ ਟਿਕਟਾਂ ਕਨਫਰਮ ਅਤੇ ਆਰ.ਏ.ਸੀ. ਹੋਣਗੇ ਉਨ੍ਹਾਂ ਨੂੰ ਹੀ ਸਿਰਫ ਰੇਲ ਗੱਡੀ ਵਿਚ ਯਾਤਰਾ ਕਰਨ ਦੀ ਆਗਿਆ ਹੋਵੇਗੀ। ਡੀ.ਆਰ.ਐਮ . ਅਗਰਵਾਲ ਨੇ ਕਿਹਾ ਕਿ ਯਾਤਰੀਆਂ ਨੂੰ ਜਾਂਚ ਦੀ ਸਹੂਲਤ ਲਈ ਘੱਟੋ ਘੱਟ 90 ਮਿੰਟ ਪਹਿਲਾਂ ਸਟੇਸ਼ਨ ਤੇ ਪਹੁੰਚਣਾ ਹੋਵੇਗਾ।




















