100 ਕਿਲੋ ਭੁੱਕੀ ਸਮੇਤ ਨਸ਼ਾ ਤਸਕਰ ਕਾਬੂ
ਚੰਡੀਗੜ੍ਹ, 6ਫਰਵਰੀ(ਵਿਸ਼ਵ ਵਾਰਤਾ)- ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਪਿਛਲੇ ਦਿਨੀਂ 60 ਕਿਲੋ ਭੁੱਕੀ ਸਮੇਤ ਫੜ੍ਹੇ ਗਏ ਰੋਡਵੇਜ਼ ਦੇ ਕੰਡਕਟਰ ਅਤੇ ਡਰਾਇਵਰ ਦੀ ਨਿਸ਼ਾਨਦੇਹੀ ਤੇ ਜੈਪੁਰ ਬੇਸਡ ਮੁੱਖ ਨਸ਼ਾ ਤਸਕਰ ਨੂੰ 100 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸਦੀ ਪਛਾਣ ਕਾਨ ਸਿੰਘ ਵਾਸੀ ਮਕਰੀਆ, ਭੀਲਵਾੜਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮੋਹਾਲੀ ਦੇ ਮੌਲੀ ਜਾਗਰਾਂ ਦੇ ਇੱਕ ਹੋਰ ਤਸਕਰ ਮੰਗਤਾ ਨੂੰ ਵੀ ਪੁਲਿਸ ਨੇ 10 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਦੋਸ਼ੀਆਂ ਖਿਲਾਫ਼ ਐਨਡੀਪੀਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਪੁੱਛਗਿੱਛ ਦੌਰਾਨ ਹੋਰ ਨਸ਼ਾ ਤਸਕਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।