ਜ਼ੈਨਬ ਅਖ਼ਤਰ ਬਣੇ ਪੰਜਾਬ ਵਕਫ ਬੋਰਡ ਦੇ ਨਵੇਂ ਚੇਅਰਪਰਸਨ

ਚੰਡੀਗੜ੍ਹ, 20ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਨੂੰਹ ਜ਼ੈਨਬ ਅਖਤਰ ਨੂੰ ਪੰਜਾਬ ਵਕਫ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।
ਜ਼ੈਨਬ ਅਖਤਰ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਸਾਇੰਸ ਵਿੱਚ ਪੀਐਚਡੀ ਕੀਤੀ ਹੈ। ਜ਼ਿਕਰਯੋਗ ਹੈ ਕਿ ਜੈਨਬ ਅਖ਼ਤਰ ਦੇ ਵਕਫ਼ ਬੋਰਡ ਦੀ ਨਵੀਂ ਚੇਅਰਪਰਸਨ ਬਣਨ ਨੂੰ ਲੈ ਕੇ ਪਹਿਲਾਂ ਤੋਂ ਚਰਚਾਵਾਂ ਚੱਲਦੀਆਂ ਰਹੀਆਂ ਹਨ।






















