– 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ
ਚੰਡੀਗੜ੍ਹ, 12 ਦਸੰਬਰ (ਵਿਸ਼ਵ ਵਾਰਤਾ) – ਚੰਡੀਗੜ੍ਹ ਨਾਲ ਲੱਗੇ ਜ਼ੀਰਕਪੁਰ ਵਿਚ ਇੱਕ ਕਮਰਸ਼ੀਅਲ ਕੰਪਲੈਕਸ ਨੁੰ ਅੱਗ ਲੱਗ ਜਾਣ ਕਾਰਨ ਕਰੋੜ ਦਾ ਨੁਕਸਾਨ ਹੋਣ ਦਾ ਖਦਸਾ ਹੈ| ਕੰਪਲੈਕਸ ਵਿਚ ਅੱਜ ਦੁਪਹਿਰ ਬਾਅਦ ਅੱਗ ਲੱਗੀ, ਜਿਸ ਉਤੇ ਕਾਫੀ ਦੇਰ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਸੀ|
ਇਸ ਦੌਰਾਨ ਮੌਕੇ ਉਤੇ ਲਗਪਗ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਨੂੰ ਬੁਝਾਉਣ ਵਿਚ ਲੱਗੀਆਂ ਹੋਈਆਂ ਸਨ|
ਪ੍ਰਾਪਤ ਜਾਣਕਾਰੀ ਅਨੁਸਾਰ ਜੀਰਕਪੁਰ ਦੇ ਮੰਨਤ ਇਨਕਲੇਵ ਦੇ ਸਾਹਮਣੇ ਪੰਜ ਮੰਜਿਲਾ ਕਮਰਸ਼ੀਅਲ ਕੰਪਲੇਕਸ ਵਿਚ ਅੱਜ ਲਗਪਗ 12 ਵਜੇ ਪਹਿਲੀ ਮੰਜਿਲ ਤੋਂ ਧੁੰਆਂ ਅਤੇ ਅੱਗ ਦੀਆਂ ਲੱਪਟਾਂ ਉਠਣ ਲੱਗੀਆਂ| ਹੌਲੀ-ਹੌਲੀ ਅੱਗ ਭਿਆਨਕ ਹੁੰਦੀ ਚਲੀ ਗਈ| ਅੱਗ ਲੱਗਣ ਦੇ ਕਾਰਨਾਂ ਨੂੰ ਸ਼ਾਟ ਸਰਕਟ ਮੰਨਿਆ ਜਾ ਰਿਹਾ ਹੈ|
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...