ਮਾਨਸਾ, 9 ਅਪਰੈਲ
ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸੱਦੇ *ਤੇ ਇਥੇ ਭੁੱਖ ਹੜਤਾਲ ਰੱਖਕੇ ਮੋਦੀ ਸਰਕਾਰ ਖਿਲਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਿਕਰਮ ਸਿੰਘ ਮੋਫਰ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਫਰ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ, ਜਿਥੇ ਦੇਸ ਆਰਥਿਕ ਪੱਖੋ ਕਮਜੋਰ ਹੋ ਰਿਹਾ ਹੈ, ਉਥੇ ਹੀ ਦੱਬੇ ਕੁਚਲੇ ਲੋਕਾਂ *ਤੇ ਹੋ ਰਹੇ ਅੱਤਿਆਚਾਰ ਕਾਰਨ ਕੀਮਤੀ ਜਾਨਾ ਜਾ ਰਹੀਆਂ ਹਨ। ਉਨ੍ਹਾਂ ਅਕਾਲੀ ਦਲ *ਤੇ ਤਿੱਖੇ ਹਮਲੇ ਕਰਦਿਆਂ ਹੋਏ ਕਿਹਾ ਕਿ ਬਾਦਲਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਆਰਥਿਕ ਪੱਖੋ ਬੇੜਾ ਗਰਕ ਕਰ ਦਿੱਤਾ ਹੈ, ਜਿਸ ਨੂੰ ਮੁੜ ਲੀਹ *ਤੇ ਲਿਆਉਣ ਲਈ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਸਖਤ ਮਿਹਨਤ ਕਰ ਰਹੇ ਹਨ, ਜਿਸ ਦੇ ਸਾਰਥਿਕ ਨਤੀਜੇ ਕੁੱਝ ਹੀ ਮਹੀਨਿਆਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣਗੇ।
ਇਸ ਧਰਨੇ ਮੌਕੇ ਸੀਨੀਅਰ ਕਾਂਗਰਸੀ ਯੂਵਾ ਨੇਤਾ ਮਾਈਕਲ ਗਾਗੋਵਾਲ, ਸੀਨੀਅਰ ਕਾਂਗਰਸ ਆਗੂ ਮੰਜੂ ਬਾਂਸਲ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਸੁਖਦਰਸਨ ਸਿੰਘ ਖਾਰਾ, ਸਰਪੰਚ ਗੁਰਦੀਪ ਸਿੰਘ ਲਖਮੀਰ ਵਾਲਾ, ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਬਿੂਟ ਬੋਹਾ, ਬਬਲਜੀਤ ਸਿੰਘ ਖਿਆਲਾ, ਬਲਵਿੰਦਰ ਨਾਰੰਗ, ਡਾH ਮਨਜੀਤ ਸਿੰਘ ਰਾਣਾ, ਕਰਨੈਲ ਖਾਲਸਾ ਬੋਹਾ, ਗੁਰਜੰਟ ਸਿੰਘ ਕੋਟੜਾ, ਰਾਕੇਸ ਕੁਮਾਰ ਘੱਟੂ, ਜਗਸੀਰ ਸਿੰਘ ਸਤੀਕੇ, ਤੀਰਥ ਸਿੰਘ ਸਿਵਟੀ, ਮਲਕੀਤ ਸਿੰਘ ਝੁਨੀਰ, ਨਰਤੋਮ ਸਿੰਘ ਚਹਿਲ, ਮਨਜੀਤ ਸਿੰਘ ਮੀਤਾ, ਸਤਗੁਰੂ ਸਿੰਘ ਬੀਰੋਕੇ, ਵਾਇਸ ਪ੍ਰਧਾਨ ਨਗਰ ਕੌਸ਼ਲ, ਜਗਦੀਸ ਕੁਲਾਣਾ, ਲਛਮਣ ਗੰਢੂਆਂ ਆਦਿ ਸਾਮਿਲ ਸਨ।
ਇਸੇ ਦੌਰਾਨ ਯੂਥ ਕਾਂਰਗਸ ਦੇ ਆਗੂ ਸੰਜੋਗਪ੍ਰੀਤ ਸਿੰਘ *ਡੈਵੀ* ਵੱਲੋਂ ਅੱਜ ਮਾਨਸਾ ਬੱਸ ਸਟੈਂਡ ਚੌਕ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੁੂਕਿਆ ਗਿਆ, ਜਿਸ ਦੌਰਾਨ ਵੱਡੀ ਸੰਤਾ ਸਿੰਘ, ਹਰਬੰਸ ਸਿੰਘ ਗਾਗੋਵਾਲ, ਲਖਨਪਾਲ ਵਕੀਲ, ਅੰਕੁਰ ਸਿੰਗਲਾ, ਨੰਦੀ ਐਮHਸੀH, ਜੱਸੀ ਫਫੜੇ ਨੇ ਵੀ ਸੰਬੋਧਨ ਕੀਤਾ।
ਫੋਟੋ ਨੰਬਰ: 04
ਫੋਟੋ ਕੈਪਸ਼ਨ: ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਦਿੱਤੇ ਧਰਨੇ ਦੌਰਾਨ ਬੈਠੇ ਕਾਂਗਰਸੀ ਆਗੂ। ਫੋਟੋ: ਸੁਰੇਸ਼