
ਬਿਆਸ, 17 ਮਈ – ਬਿਆਸ ਦਰਿਆ ਵਿਚ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਹੀ ਮੱਛੀਆਂ ਮਾਰੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਨੇ ਜ਼ਹਿਰੀਲਾ ਪਾਣੀ, ਜਿਸ ਦਾ ਰੰਗ ਬਦਲਿਆ ਹੋਇਆ ਸੀ, ਦਰਿਆ ਵਿਚ ਛੱਡ ਦਿੱਤਾ, ਜਿਸ ਕਾਰਨ ਦਰਿਆ ਵਿਚ ਵੱਖ-ਵੱਖ ਕਿਸਮਾਂ ਦੀਆਂ ਮੱਛੀਆਂ ਤੜਫ-ਤੜਫ ਕੇ ਮਰ ਗਈਆਂ।
ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।






















