ਮੋਹਾਲੀ, 20 ਫਰਵਰੀ (ਵਿਸ਼ਵ ਵਾਰਤਾ) : ਮੋਹਾਲੀ ਦੇ ਪਿੰਡ ਝਿਉਰਹੇੜੀ ਵਿਖੇ ਕਰੋੜਾਂ ਰੁਪਏ ਦੀ ਪੰਚਾਇਤੀ ਜ਼ਮੀਨ ਧਾਂਦਲੀ ਮਾਮਲੇ ਵਿਚ ਮੋਹਾਲੀ ਵਿਜੀਲੈਂਸ ਏ.ਡੀ.ਸੀ ਮਾਨਸਾ ਗੁਰਵਿੰਦਰ ਸਿੰਘ ਸਰਾਓ ਨੂੰ ਅੱਜ ਮਾਨਸਾ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਹੈ|
ਭਾਵੇਂ ਸਥਾਨਕ ਤੇ ਬਠਿੰਡਾ ਦੇ ਵਿਜੀਲੈਂਸ ਅਧਿਕਾਰੀ ਇਸ ਸਬੰਧੀ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਰਹੇ ਹਨ, ਪਰ ਸੂਤਰਾਂ ਅਨੁਸਾਰ ਉਨ੍ਹਾਂ ਨੂੱ ਇਸ ਪੁਰਾਣੇ ਜ਼ਮੀਨ ਮਾਮਲੇ ਵਿਚ ਪੁੱਛ-ਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ|
ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਏਡੀਸੀ ਮਾਨਸਾ ਗੁਰਿੰਦਰ ਸਿੱਘ ਸਰਾਓ ਮੋਹਾਲੀ ਵਿਖੇ ਡੀਡੀਪੀT ਸਨ ਤੇ ਉਸ ਸਮੇਂ ਮੋਹਾਲੀ ਦੇ ਪਿੱਡ ਝਿਉਰਹੇੜੀ ਵਿਖੇ ਇਕ ਜ਼ਮੀਨ ਘਪਲਾ ਉਜਾਗਰ ਹੋਇਆ ਸੀ| ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਏਡੀਸੀ ਮਾਨਸਾ ਨੂੱ ਪਹਿਲਾਂ ਮੁਅੱਤਲ ਕੀਤਾ ਗਿਆ ਸੀ, ਜਿਸ ਨੂੱ ਜਾਂਚ ਦੌਰਾਨ ਬਹਾਲ ਕਰਕੇ ਮਾਨਸਾ ਵਿਖੇ ਏਡੀਸੀ ਲਗਾਇਆ ਗਿਆ ਸੀ| ਮੱਗਲਵਾਰ ਨੂੰ ਵਿਜੀਲੈਂਸ ਚੱਡੀਗੜ੍ਹ ਦੀ ਟੀਮ ਉਨ੍ਹਾਂ ਨੂੱ ਹਿਰਾਸਤ ਵਿਚ ਲੈਕੇ ਆਪਣੇ ਨਾਲ ਲੈ ਗਈ|
ਐਸਐਸਪੀ ਵਿਜੀਲੈਂਸ ਮੋਹਾਲੀ ਪਰਮਜੀਤ ਸਿੱਘ ਵਿਰਕ ਨਾਲ ਜਦੋਂ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਏ.ਡੀ.ਸੀ. ਸਰਾਓ ਨੂੰ ਹਿਰਾਸਤ ਵਿਚ ਲੈਣ ਦੀ ਪ੍ਹੁਟੀ ਕੀਤੀ|
ਇਸ ਮਾਮਲੇ ਸੰੰਬੰਧੀ ਜਦੋਂ ਗੁਰਿੰਦਰ ਸਿੰਘ ਸਰਾਓ ਨਾਲ ਮੋਬਾਇਲ ਫੋਨ ਜਰੀਏ ਸੰਪਰਕ ਕਰਨ ਦੀ ਕੋ੍ਿਹ੍ਹ ਕੀਤੀ ਤਾਂ ਉਨ੍ਹਾਂ ਦਾ ਫੋਨ ਸਵਿੱਚ ਆਫ ਆ ਰਿਹਾ ਸੀ|
ਇਸ ਮਾਮਲੇ ਵਿਚ ਮਲਵਿੰਦਰ ਸਿੰਘ ਸਿੱਧੂ ਅਤੇ ਪੰਚਾਇਤ ਸਕੱਤਰ ਰਵਿੰਦਰ ਸਿੰਘ ਨੁੰ ਵੀ ਗ੍ਰਿਫਤਾਰ ਕੀਤਾ ਗਿਆ ਹੈ|