ਹੁਸ਼ਿਆਰਪੁਰ 8 ਜੁਲਾਈ (ਵਿਸ਼ਵ ਵਾਰਤਾ)-
ਪਿੰਡ ਅੱਜੋਵਾਲ ਵਿਖੇ ਇੱਕ ਚੋਂਦਾ ਸਾਲ ਦੇ ਬੱਚੇ ਕਰਨ ਸਿੰਘ ਜੋ ਕਿ ਇੱਕ ਢਾਬੇ ਤੇ ਬਰਤਨ ਧੋਣ ਦਾ ਕੰਮ ਕਰਕੇ ਆਪਣੇ ਬਿਮਾਰ ਪਿਤਾ ਅਤੇ ਛੋਟੇ ਭੈਣ-ਭਰਾਵਾਂ ਦਾ ਗੁਜ਼ਾਰਾ ਚਲਾ ਰਿਹਾ ਸੀ। ਇਹ ਸਾਰਾ ਪਰਿਵਾਰ ਕੱਖ-ਕਾਨਿਆਂ ਦੀ ਝੁੱਗੀ ਵਿਚ ਰਹਿ ਰਿਹਾ ਹੈ। ਅੱਜ ਸੰਸਥਾ ਹੋਮ-ਫਾਰ-ਹੋਮਲੈਸ ਵੱਲੋਂ ਇਸ ਪਰਿਵਾਰ ਦੀ ਮਦਦ ਲਈ , ਇੱਕ ਪੱਕਾ ਘਰ ਬਣਾਉਣ ਦੀ ਸ਼ੁਰੂਆਤ ਕੀਤੀ।ਸੰਸਥਾ ਪ੍ਰਧਾਨ ਵਰਿੰਦਰ ਸਿੰਘ ਪਰਿਹਾਰ ਨੇ ਦੱਸਿਆ ਕਿ ਇਸ ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੈ। ਚੋਂਦਾ ਸਾਲ ਦਾ ਬੱਚਾ ਕਰਨ ਸਿੰਘ ਇੱਕ ਢਾਬੇ ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ ਪਰ ਕਰੋਨਾ ਦੀ ਮਾਰ ਹੇਠ ਢਾਬਾ ਵੀ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਇਸ ਪਰਿਵਾਰ ਨੂੰ ਪੱਕਾ ਘਰ ਬਣਾ ਕੇ ਦਿੱਤਾ ਜਾਵੇਗਾ ਅਤੇ ਗੁਜਾਰੈ ਲਈ ਬਰਗਰ-ਟਿੱਕੀਆਂ ਬਣਾਉਣ ਵਾਲੀ ਇੱਕ ਰੇਹੜੀ ਵੀ ਲੈ ਕੇ ਦਿੱਤੀ ਜਾਵੇਗੀ ਤਾਂ ਕਿ ਇਹ ਬੱਚਾ ਆਪਣਾ ਰੋਜ਼ਗਾਰ ਚਲਾ ਸਕੇ। ਪਰਿਹਾਰ ਨੇ ਦੱਸਿਆ ਕਿ ਕਰੋਨਾ ਦੀ ਮਾਰ ਹੇਠ ਸਮਾਜ ਦੇ ਹੇਠਲੇ ਵਰਗ ਦੇ ਲੋਕ ਹੋਰ ਵੀ ਗਰੀਬੀ ਦੀ ਦਲ-ਦਲ ਵਿੱਚ ਧੱਸੀ ਜਾ ਰਹੇ ਹਨ, ਇਹਨਾਂ ਲੋਕਾਂ ਦੀ ਬਾਹ ਫੜਨਾ ਹੀ ਸੱਚਾ ਧਰਮ-ਕਰਮ ਹੈ।
ਸੰਸਥਾ ਹੋਮ-ਫਾਰ-ਹੋਮਲੈਸ ਵੱਲੋਂ ਦਾਨੀ ਸੱਜਣ ਸ. ਮਨਜੀਤ ਸਿੰਘ ਸਾਲਟ-ਲੇਕ-ਸਿਟੀ ਦਾ ਧੰਨਵਾਦ ਕੀਤਾ ਜਿੰਨਾਂ ਨੇ ਤਿੰਨ ਲੱਖ, ਪੰਜਾਹ ਹਜਾਰ ਭੇਜ ਕੇ ਗ਼ਰੀਬਾਂ ਦਾ ਸਾਥ ਦਿੱਤਾ।
ਇਸ ਮੌਕੇ ਤੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ, ਸਤੀਸ਼ ਬਾਵਾ, ਕਮਲ ਪੰਡਿਤ, ਇੰਦਰਪ੍ਰੀਤ ਸਿੰਘ, ਜੀਤ ਸਿੰਘ ਅੱਜੋਵਾਲ ਆਦਿ ਮੌਜੂਦ ਸਨ।
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...






















