• Latest
  • Trending
ਹੈਜ਼ੇ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ : ਬਲਬੀਰ ਸਿੱਧੂ

ਹੈਜ਼ੇ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ : ਬਲਬੀਰ ਸਿੱਧੂ

5 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

4 hours ago
ਹਿਮਾਚਲ ਪ੍ਰਦੇਸ਼ ‘ਚ ਵੱਡਾ ਹਾਦਸਾ! ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ

ਹਿਮਾਚਲ ਪ੍ਰਦੇਸ਼ ‘ਚ ਵੱਡਾ ਹਾਦਸਾ! ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ

4 hours ago
India vs Ireland : ਪਹਿਲੇ ਹੀ ਮੈਚ ‘ਚ ਆਇਰਲੈਂਡ ਨੇ ਮਾਰੀ ਬਾਜ਼ੀ

India vs Ireland : ਪਹਿਲੇ ਹੀ ਮੈਚ ‘ਚ ਆਇਰਲੈਂਡ ਨੇ ਮਾਰੀ ਬਾਜ਼ੀ

4 hours ago
ਆਲ ਇੰਡੀਆ ਰੰਗਰੇਟਾ ਦਲ ਚਾਹੁੰਦੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ!

ਆਲ ਇੰਡੀਆ ਰੰਗਰੇਟਾ ਦਲ ਚਾਹੁੰਦੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ!

5 hours ago
ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ

ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ

5 hours ago
ਬੇਅਦਬੀ ਦੇ ਦੋਸ਼ੀਆਂ ਨੂੰ 15 ਸਾਲ ਤੱਕ ਪਨਾਹ ਦੇਣ ਵਾਲਿਆਂ ਨੂੰ ਸੰਗਤ ਕਦੇ ਮੁਆਫ਼ ਨਹੀਂ ਕਰ ਸਕਦੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬੇਅਦਬੀ ਦੇ ਦੋਸ਼ੀਆਂ ਨੂੰ 15 ਸਾਲ ਤੱਕ ਪਨਾਹ ਦੇਣ ਵਾਲਿਆਂ ਨੂੰ ਸੰਗਤ ਕਦੇ ਮੁਆਫ਼ ਨਹੀਂ ਕਰ ਸਕਦੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

5 hours ago
ਚੀਨ ਦੀ ਸਭ ਤੋਂ ਉੱਚੀ ਇਮਾਰਤ ਨਾਲ ਟਕਰਾਇਆ ਜਹਾਜ਼

ਚੀਨ ਦੀ ਸਭ ਤੋਂ ਉੱਚੀ ਇਮਾਰਤ ਨਾਲ ਟਕਰਾਇਆ ਜਹਾਜ਼

5 hours ago
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ

6 hours ago
India vs Ireland : ਭਾਰਤ – ਆਇਰਲੈਂਡ ਵਿਚਾਲੇ ਮੁਕਾਬਲਾ ਜਾਰੀ

India vs Ireland : ਭਾਰਤ – ਆਇਰਲੈਂਡ ਵਿਚਾਲੇ ਮੁਕਾਬਲਾ ਜਾਰੀ

6 hours ago
Amritsar: 27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ

Amritsar: 27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ

6 hours ago
‘ਬ੍ਰਾਈਟ ਮਾਈਂਡਜ਼ ਪੰਜਾਬ’ ਤਹਿਤ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

‘ਬ੍ਰਾਈਟ ਮਾਈਂਡਜ਼ ਪੰਜਾਬ’ ਤਹਿਤ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

6 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿੱਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ; ਨਸ਼ਿਆਂ ਖ਼ਿਲਾਫ਼ ਖੇਡਾਂ ਨੂੰ ਸਭ ਤੋਂ ਕਾਰਗਰ ਹਥਿਆਰ ਦੱਸਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿੱਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ; ਨਸ਼ਿਆਂ ਖ਼ਿਲਾਫ਼ ਖੇਡਾਂ ਨੂੰ ਸਭ ਤੋਂ ਕਾਰਗਰ ਹਥਿਆਰ ਦੱਸਿਆ

6 hours ago
Hindi News
English News
Saturday, June 27, 2026
No Result
View All Result
32 °c
Chandigarh
38 ° Sat
38 ° Sun
38 ° Mon
40 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹੈਜ਼ੇ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ : ਬਲਬੀਰ ਸਿੱਧੂ

August 18, 2021
in ਸਿਹਤ, ਖਬਰਾਂ, ਚੰਡੀਗੜ੍ਹ, ਪੰਜਾਬ
ਹੈਜ਼ੇ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ : ਬਲਬੀਰ ਸਿੱਧੂ
ਹੈਜ਼ੇ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ : ਬਲਬੀਰ ਸਿੱਧੂ
ਚੰਡੀਗੜ, 18 ਅਗਸਤ:ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਦੱਸਿਆ ਕਿ ਜਿੱਥੇ ਵੀ ਹੈਜ਼ਾ ਫੈਲਣ ਸਬੰਧੀ ਕੋਈ ਖ਼ਬਰ ਸਾਹਮਣੇ ਆਉਂਦੇ ਸਾਰ ਹੀ ਸੂਬਾ ਸਰਕਾਰ ਵਲੋਂ ਪੂਰੀ ਗਤੀ ਨਾਲ ਘਰ -ਘਰ  ਜਾ ਕੇ ਸਰਵੇਖਣ , ਪੀਣ ਵਾਲੇ ਪਾਣੀ ਨੂੰ ਰੋਗਾਣੂ ਮੁਕਤ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਅਤੇ  ਓ.ਆਰ.ਐਸ. (ਓਰਲ ਰੀਹਾਈਡ੍ਰੇਸ਼ਨ ਸਲਿਊਸ਼ਨ) ਘੋਲ ਦੇ ਪੈਕੇਟ ਵੰਡੇ ਗਏ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਬਾਰੇ ਮੁਢਲੇ ਪੜਾਅ ‘ਤੇ ਹੀ ਰੋਕਥਾਮ ਕਰਨ ਲਈ ਜਾਗਰੂਕ ਹੋਣ ਦੀ ਲੋੜ ਹੈ ਅਤੇ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸਿਹਤ ਵਿਭਾਗ ਇਸ ਬਿਮਾਰੀ ਦੇ ਫੈਲਣ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਸਦੇ ਨਾਲ ਹੀ  ਲੋਕਾਂ ਨੂੰ ਵੀ ਹੈਜੇ ਤੋਂ ਬਚਾਉਣ ਸਬੰਧੀ ਉਪਾਵਾਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ।
ਸ. ਸਿੱਧੂ ਨੇ ਕਿਹਾ ਕਿ ਹੈਜਾ , ‘ਵਿਬਰਿਓ ਕੌਲਰਾ ਬੈਕਟੀਰੀਆ’ ਨਾਲ ਅੰਤੜੀ ਦੇ ਸੰਕਰਮਣ ਕਾਰਨ ਹੋਣ ਵਾਲੀ ਇੱਕ ਗੰਭੀਰ ਦਸਤ ਦੀ ਬਿਮਾਰੀ ਹੈ। ਹੈਜਾ ਬੈਕਟੀਰੀਆ ਨਾਲ ਦੂਸ਼ਿਤ ਭੋਜਨ ਜਾਂ ਪਾਣੀ ਪੀਣ ਤੋਂ ਬਾਅਦ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨਾਂ ਕਿਹਾ ਕਿ ਲਾਗ (ਇਨਫੈਕਸ਼ਨ ) ਅਕਸਰ ਹਲਕੀ ਜਾਂ ਬਿਨਾਂ ਲੱਛਣਾਂ ਦੀ ਹੁੰਦੀ ਹੈ, ਪਰ ਕਈ ਵਾਰ ਇਹ ਗੰਭੀਰ ਅਤੇ ਜਾਨਲੇਵਾ ਹੋ ਸਕਦੀ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਗੰਭੀਰ ਪਾਣੀ ਵਾਲੇ ਦਸਤ ਆਉਣ ਕਾਰਨ ਲਗਦੀ ਹੈ, ਜਿਸ ਨਾਲ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ) ਹੋ ਸਕਦੀ ਹੈ ਅਤੇ ਜੇ ਇਲਾਜ ਨਾ ਕੀਤਾ ਜਾਵੇ ਤਾਂ ਮੌਤ ਵੀ ਹੋ ਸਕਦੀ ਹੈ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਿਮਾਰੀ ਉਨਾਂ ਥਾਵਾਂ ‘ਤੇ ਸਭ ਤੋਂ ਆਮ ਹੁੰਦੀ ਹੈ ਜਿੱਥੇ ਸਫਾਈ ਤੇ ਸਵੱਛਤਾ ਦੇ ਪ੍ਰਬੰਧ ਪੁਖਤਾ ਨਾ ਹੋਣ।  ਹੈਜੇ ਕਾਰਨ ਕਿਸੇ ਕਿਸਮ ਦਾ ਕੋਈ ਪ੍ਰਕੋਪ ਫੈਲਣ ਦੇ ਮੱਦੇਨਜ਼ਰ ਮੈਡੀਕਲ ਟੀਮ ਅਤੇ ਐਂਬੂਲੈਂਸ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਉਨਾਂ ਦੱਸਿਆ ਕਿ ਹੈਜੇ ਦੇ ਲੱਛਣ ਕੁਝ ਘੰਟਿਆਂ ਬਾਅਦ ਜਾਂ ਲਾਗ ਦੇ ਪੰਜ ਦਿਨਾਂ ਬਾਅਦ ਸ਼ੁਰੂ ਹੋ ਜਾਂਦੇ ਹਨ। ਅਕਸਰ ਲੱਛਣ ਹਲਕੇ ਹੁੰਦੇ ਹਨ। ਹੈਜੇ ਨਾਲ ਪੀੜਤ 10 ਵਿਅਕਤੀਆਂ ਵਿੱਚੋਂ 1 ਵਿਅਕਤੀ ਗੰਭੀਰ ਲੱਛਣਾਂ ਦਾ ਸ਼ਿਕਾਰ ਹੁੰਦਾ ਹੈ , ਜਿਸ ਵਿੱਚ ਮਰੀਜ਼ ਨੂੰ ਸੁਰੂਆਤੀ ਪੜਾਵਾਂ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੇ ਦਸਤ ਆਉਂਦੇ ਹਨ, ਕਈ ਵਾਰ  ਉਲਟੀਆਂ, ਪਿਆਸ, ਲੱਤਾਂ ਵਿੱਚ ਦਰਦ, ਬੇਚੈਨੀ ਜਾਂ ਚਿੜਚਿੜਾਪਣ ਵਰਗੇ ਲੱਛਣ ਦੇਖੇ ਜਾਂਦੇ ਹਨ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸਿਹਤ ਸੰਭਾਲ ਕਰਮੀਆਂ ਨੂੰ  ‘ਵਾਟਰੀ -ਡਾਇਰੀਆ’ ਵਾਲੇ ਮਰੀਜ ਦੀ ਜਾਂਚ ਕਰਦੇ ਸਮੇਂ ਡੀਹਾਈਡਰੇਸ਼ਨ ਦਾ ਪਤਾ ਲਗਾਉਣਾ ਚਾਹੀਦਾ  ਹੈ ਜਿਸ ਵਿੱਚ ਦਿਲ ਦੀ ਧੜਕਣ ਵਧਣਾ, ਚਮੜੀ ਵਿੱਚ ਲਚਕਤਾ ਦੀ ਘਾਟ, ਅਤੇ ਬਲੱਡ ਪ੍ਰੈਸ਼ਰ ਦਾ ਘੱਟਣਾ ਆਦਿ ਲੱਛਣ ਸ਼ਾਮਲ ਹਨ। ਗੰਭੀਰ ਹੈਜਾ ਵਾਲੇ ਲੋਕ ਗੰਭੀਰ ਡੀਹਾਈਡਰੇਸ਼ਨ ਦੇ ਸ਼ਿਕਾਰ ਹੁੰਦੇ ਹਨ , ਜਿਸ ਨਾਲ ਗੁਰਦੇ ਫੇਲ ਹੋ ਸਕਦੇ ਹਨ। ਜੇ ਸਮਾਂ ਰਹਿੰਦਿਆਂ ਇਲਾਜ ਨਾ ਕੀਤਾ ਜਾਵੇ, ਗੰਭੀਰ ਡੀਹਾਈਡਰੇਸ਼ਨ  ਕਾਰਨ  ਕੁਝ ਹੀ ਘੰਟਿਆਂ ਵਿੱਚ ਕੋਮਾ ਅਤੇ ਮੌਤ ਵੀ ਹੋ ਸਕਦੀ ਹੈ।
ਹੈਜੇ ਦੇ ਇਲਾਜ ਅਤੇ ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆਂ ਸ.  ਸਿੱਧੂ ਨੇ ਕਿਹਾ ਕਿ ਹੈਜੇ ਦਾ ਇੱਕ ਟੀਕਾ ਉਪਲਬਧ ਹੈ। ਸੀ.ਡੀ.ਸੀ. ਅਤੇ ਵਿਸ਼ਵ ਸਿਹਤ ਸੰਗਠਨ ਦੋਵਾਂ ਦੇ ਖਾਸ ਦਿਸ਼ਾ ਨਿਰਦੇਸ਼ ਹਨ ਕਿ ਇਹ ਟੀਕਾ ਕਿਸ ਹਾਲਾਤ ਵਿੱਚ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਈ ਵੀ ਉੱਬਲੇ ਹੋਏ ਪਾਣੀ, ਰਸਾਇਣਕ ਤੌਰ ‘ਤੇ ਰੋਗਾਣੂ-ਮੁਕਤ ਪਾਣੀ ਜਾਂ ਬੋਤਲਬੰਦ ਪਾਣੀ ਦੀ ਵਰਤੋਂ ਕਰਕੇ ਆਪਣੀ ਅਤੇ ਪਰਿਵਾਰ ਦੀ ਰੱਖਿਆ ਕਰ ਸਕਦਾ ਹੈ।
Tags: BREAKING NEWSChandigarhHealthPOLITICSpunjab newspunjabi newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
June 26, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 26 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਹਿਮਾਚਲ ਪ੍ਰਦੇਸ਼ ‘ਚ ਵੱਡਾ ਹਾਦਸਾ! ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ

ਹਿਮਾਚਲ ਪ੍ਰਦੇਸ਼ ‘ਚ ਵੱਡਾ ਹਾਦਸਾ! ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ

by Jaspreet Kaur
June 26, 2026
0

ਹਿਮਾਚਲ ਪ੍ਰਦੇਸ਼ 'ਚ ਵੱਡਾ ਹਾਦਸਾ! ਡੂੰਘੀ ਖੱਡ 'ਚ ਡਿੱਗੀ ਪਿਕਅੱਪ ਗੱਡੀ - ਮਾਂ-ਪੁੱਤ ਸਮੇਤ ਛੇ ਦੀ ਮੌਤ ਸ਼ਿਮਲਾ, 26 ਜੂਨ...

India vs Ireland : ਪਹਿਲੇ ਹੀ ਮੈਚ ‘ਚ ਆਇਰਲੈਂਡ ਨੇ ਮਾਰੀ ਬਾਜ਼ੀ

India vs Ireland : ਪਹਿਲੇ ਹੀ ਮੈਚ ‘ਚ ਆਇਰਲੈਂਡ ਨੇ ਮਾਰੀ ਬਾਜ਼ੀ

by Jaspreet Kaur
June 26, 2026
0

India vs Ireland : ਪਹਿਲੇ ਹੀ ਮੈਚ 'ਚ ਆਇਰਲੈਂਡ ਨੇ ਮਾਰੀ ਬਾਜ਼ੀ - ਭਾਰਤ ਨੂੰ ਹਰਾ ਕੇ ਸੀਰੀਜ਼ 'ਚ ਬਣਾਈ...

ਆਲ ਇੰਡੀਆ ਰੰਗਰੇਟਾ ਦਲ ਚਾਹੁੰਦੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ!

ਆਲ ਇੰਡੀਆ ਰੰਗਰੇਟਾ ਦਲ ਚਾਹੁੰਦੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ!

by Jaspreet Kaur
June 26, 2026
0

ਆਲ ਇੰਡੀਆ ਰੰਗਰੇਟਾ ਦਲ ਚਾਹੁੰਦੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ! ਚੰਡੀਗੜ੍ਹ, 26 ਜੂਨ 2026 (ਵਿਸ਼ਵ ਵਾਰਤਾ): ਰਸ਼ਪਾਲ ਸਿੰਘ ਨਹਾਰ ਜ਼ਿਲ੍ਹਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
June 26, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 26 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

Most Popular

International: ਲੇਬਨਾਨ ‘ਤੇ ਹਮਲੇ ਤੋਂ ਨਾਰਾਜ਼ ਈਰਾਨ ਨੇ ਫੇਰ ਬੰਦ ਕੀਤਾ ਹੋਰਮੁਜ਼ ਜਲਡਮਰੂ

International: ਲੇਬਨਾਨ ‘ਤੇ ਹਮਲੇ ਤੋਂ ਨਾਰਾਜ਼ ਈਰਾਨ ਨੇ ਫੇਰ ਬੰਦ ਕੀਤਾ ਹੋਰਮੁਜ਼ ਜਲਡਮਰੂ

by Ranjit Singh
6 days ago
0

International: ਲੇਬਨਾਨ 'ਤੇ ਹਮਲੇ ਤੋਂ ਨਾਰਾਜ਼ ਈਰਾਨ ਨੇ ਫੇਰ ਬੰਦ ਕੀਤਾ ਹੋਰਮੁਜ਼ ਜਲਡਮਰੂ - ਕਿਹਾ ਕਿ ਅਮਰੀਕਾ ਇਜ਼ਰਾਈਲ ਨੂੰ ਰੋਕਣ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 