ਕੁੱਤੇ ਤੋਂ ਬੱਚਦਾ- ਬੱਚਦਾ ਡਿੱਗਿਆ ਰਿਤਿਕ
ਪ੍ਰਸ਼ਸ਼ਨ ਬੱਚੇ ਰਿਤਿਕ ਨੂੰ ਬਾਹਰ ਕੱਢਣ ਲਈ ਕਰ ਰਹੀ ਹੈ ਪੂਰੀ ਕੋਸ਼ਿਸ਼
ਆਪਰੇਸ਼ਨ ਜਾਰੀ

ਹੁਸ਼ਿਆਰਪੁਰ 22 ਮਈ -ਜ਼ਿਲ੍ਹਾ ਹੁਸ਼ਿਆਰਪੁਰ ‘ਚ ਪੈਂਦੇ ਗੜ੍ਹਦੀਵਾਲਾ ਵਿਖੇ ਇਕ 6 ਸਾਲਾ ਬੱਚੇ ਦੇ ਬੋਲਵੈਲ ਵਿੱਚ ਡਿੱਗਣ ਦੀ ਜਾਣਕਾਰੀ ਮਿਲੀ ਹੈ। ਇਹ ਘਟਨਾ ਪਿੰਡ ਬੈਰਮਪੁਰ ‘ਚ ਵਾਪਰੀ ਦੱਸੀ ਜਾ ਰਹੀ ਹੈ।ਬੋਰਵੈਲ ‘ਚ ਡਿਗਿਆ ਬੱਚਾ ਪ੍ਰਵਾਸੀ ਮਜ਼ਦੂਰ ਦਾ ਦੱਸਿਆ ਜਾ ਰਿਹਾ ਹੈ।ਫ਼ਿਲਹਾਲ ਪਿੰਡ ਵਾਸੀ ਆਪਣੇ ਪੱਧਰ ‘ਤੇ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।ਜਾਣਕਾਰੀ ਮੁਤਾਬਿਕ 6 ਵਰ੍ਹਿਆਂ ਦਾ ਬੱਚਾ ਕਿਸੇ ਕੁੱਤੇ ਤੋਂ ਬਚਦਾ ਹੋਇਆ ਬੋਰਵੈੱਲ ‘ਚ ਜਾ ਡਿੱਗਿਆ।ਮੌਕੇ ’ਤੇ ਆਸਰਾ ਸੰਸਥਾ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਅਤੇ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।ਪੁਲਿਸ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਹਲਕਾ ਵਿਧਾਇਕ ਜਸਵੀਰ ਸਿੰਘ ਅਨੁਸਾਰ ਆਰਮੀ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਹਨ। ਕੈਮਰੇ ਰਾਹੀਂ ਬੱਚੇ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਬੱਚਾ 90 ਤੋਂ 95 ਫੁੱਟ ਹੇਠਾਂ ਫਸਿਆ ਹੈ। ਡਾਕਟਰਾਂ ਦੀਆਂ ਟੀਮਾਂ ਵੀ ਬੁਲਾ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਬੋਰਵੈੱਲ ‘ਚ 6 ਸਾਲ ਦਾ ਮਾਸੂਮ ਬੱਚਾ ਡਿੱਗਿਆ ਹੈ, ਉਹ ਕਰੀਬ 200 ਫੁੱਟ ਡੂੰਘਾ ਹੈ।























