
ਪੈਰਾ ਮੈਡੀਕਲ ਯੂਨੀਅਨ ਵੱਲੋ ਸੰਘਰਸ਼ ਦੀ ਹਮਾਇਤ
ਹੁਸ਼ਿਆਰਪੁਰ 28 ਜੁਲਾਈ (ਵਿਸ਼ਵ ਵਾਰਤਾ)-ਉਸ ਵੇਲੇ ਭੁੱਖ ਹੜਤਾਲ ਤੇ ਬੈਠੋ ਸਾਥੀਆ ਨੂੰ ਵੱਡੇ ਪੱਧਰ ਤੇ ਬੱਲ ਮਿਲਿਆ ਜਦੋ ਪੈਰਾ ਮੈਡੀਕਲ ਯੂਨੀਅਨ ਦੇ ਸੂਬਾ ਚੇਅਰਮੇਨ ਇੰਦਰਜੀਤ ਸਿੰਘ ਵਿਰਦੀ ਅਤੇ ਪੰਜਾਬ ਰਾਜ ਫਾਰਮੇਸੀ ਅਫੀਸਰਜ ਐਸੋਸੀਏਸ਼ਨ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਵੱਲੋ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਤੇ ਇਸ ਮੋਕੇ ਇੰਦਰਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਯੂਨੀਅਨ ਵੱਲੋ ਸੰਘਰਸ਼ ਕਰਕੇ ਪੰਜਾਬ ਸਰਕਾਰ ਤੋ ਜਿਹੜੀਆਂ ਮੰਗਾੰ ਮਨਵਾਈਆ ਸਨ ਉਹ ਵੀ ਪੰਜਾਬ ਸਰਕਾਰ ਖੋਹਣ ਜਾ ਰਹੀ ਹੈ ਇਸ ਵੇਲੇ ਇਕੱਲੇ ਇਕੱਲੇ ਲੜਨ ਦਾ ਸਮਾਂ ਨਹੀ , ਇਕੱਠੇ ਹੋ ਕੇ ਲੜਨਾ ਚਾਹੀਦਾ ਹੈ । ਅੱਜ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਅੱਗੇ ਭੁੱਖ ਹੜਤਾਲ ਪੰਜਵੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ । ਭੁੱਖ ਹੜਤਾਲ ਵਿੱਚ ਸ਼ਾਮਿਲ ਜਸਵੀਰ ਕੋਰ , ਪ੍ਰੇਮ ਲਤਾ, ਰੀਨਾ ਕੁਮਾਰੀ , ਕੁਲਵਿੰਦਰ ਕੋਰ,ਰਣਜੀਤ ਸਿੰਘ , ਗੁਰਮੀਤ ਸਿੰਘ ਮਨਦੀਪ ਸਿੰਘ, ਨਵਦੀਪ ਸਿੰਘ ਆਦਿ ਹਾਜਰ ਹੋਏ । ਇਸ ਮੋਕੇ ਕੋਵਿਡ 19 ਦੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸਰਕਾਰ ਵਿਰੁਧ ਰੋਸ ਪ੍ਰਗਟ ਕੀਤਾ ਗਿਆ । ਇਸ ਮੋਕੇ ਏ ਐਨ ਐਮ ਜਸਵੀਰ ਕੋਰ ਨੇ ਦੱਸਿਆ ਕਿ ਸੰਘਰਸ ਕਮੇਟੀ ਵੱਲੋ ਡਾਇਰੈਕਟਰ ਸਿਹਤ , ਮੁੱਖ ਮੰਤਰੀ ਪੰਜਾਬ , ਸਿਹਤ ਮੰਤਰੀ ,ਨੂੰ ਪਹਿਲਾ ਵੀ ਐਸ . ਐਮ. ਉਜ, ਅਤੇ ਸਿਵਲ ਸਰਜਨ ਰਾਹੀ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਤੇ ਪੰਜਾਬ ਸਰਕਾਰ ਵੱਲੋ ਇਸ ਤੇ ਕਈ ਵੀ ਧਿਆਨ ਨਹੀ ਦਿੱਤਾ ਗਿਆ । ਜਿਸ ਕਰਕੇ ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋ ਰੋਸ ਦੇ ਤੋਰ ਤੇ ਫੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਮਾਰੂ ਨੀਤੀਆ ਦਾ ਸਿਹਤ ਕਾਮੇ ਡੱਟ ਕੇ ਵਿਰੋਧ ਕਰਨਗੇ , ਤੇ ਸਿਹਤ ਕਾਮੇ ਨਪੀੜਨ ਵਾਲੀਆਂ ਨੀਤੀਆ ਨੰ ਲਾਗੂ ਨਹੀ ਕਰਨ ਦੇਣਗੇ । ਸੰਘਰਸ਼ ਕਮੇਟੀ ਵੱਲੋ ਐਨ. ਐਚ. ਐਮ. ਅਤੇ 2211 ਅਤੇ ਠੇਕੇ ਅਧਾਰਿਤ ਕਾਮਿਆ ਨੂੰ ਪੱਕਾ ਕਰਨ ਅਤੇ ਨਵ ਨਿਯੁਕਤ ਕਾਮਿਆ ਦਾ ਪ੍ਰਵੇਸ਼ਨ ਪੀਰਡ ਦੋ ਸਾਲ ਕਰਨ ਅਤੇ ਸਮੁਚੇ ਮਲਟੀਪਰਪਜ ਕੇਡਰ ਨੂੰ ਕੋਵਿਡ 19 ਦੋਰਾਨ ਕੀਤੇ ਕੰਮ ਬਦਲੇ ਸ਼ਪੈਸ਼ਲ ਇੰਕਰੀਮੈਟ ਦੇਣ ਤੱਕ ਲਗਤਾਰ ਸੰਘਰਸ਼ ਕੀਤਾ ਜਾਵੇਗਾ । ਸੂਬਾ ਕਮੇਟੀ ਮੈਬਰ ਨੇ ਦੱਸਿਆ ਕਿ ਅੱਜ ਤੋ ਰੋਜ ਲਗਾਤਾਰ ਪੰਜ ਸਾਥੀ ਜਿਲਾਂ ਹੈਡਕੁਆਟਰ ਤੇ ਭੁੱਖ ਹੜਤਾਲ ਤੇ ਬੈਠਿਆ ਕਰਨਗੇ ਜੇਕਰ ਸਰਕਾਰ ਨੇ ਸਿਹਤ ਕਾਮਿਆ ਦੀਆਂ ਮੰਗਾ ਨਾ ਮੰਨੀਆਂ ਤਾਂ 7 ਅਗਸਤ 2020 ਨੂੰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ । ਇਸ ਮੋਕੇ ਉਹਨਾੰ ਭਰਤਾਰੀ ਜਥੇਬੰਦੀਆੰ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ ਕਿਉਕਿ ਇਸ ਸਮੇ ਪੰਜਾਬ ਦਾ ਕੋਈ ਮੁਲਾਜਮ ਇਕੱਲਾ ਸੰਘਰਸ਼ ਨਹੀ ਲੜ ਸਕਦਾ ਤੇ ਸਾਝੇ ਮੰਚ ਤੇ ਇਕੱਠਿਆ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਹੈ ।
Hukamnama Sri Darbar Sahib Today – 14 November 2026 | Ang 692 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 14-11-2026 |...






















