ਹੁਸ਼ਿਆਰਪੁਰ 20 ਜੁਲਾਈ (ਵਿਸ਼ਵ ਵਾਰਤਾ)- ਕੋਵਿਡ 19 ਵਾਇਰਸ ਦੇ ਜਿਲੇ ਦੇ 27 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਹੁਣ ਤੱਕ ਕੁੱਲ ਮਰੀਜਾਂ ਦੀ ਗਿਣਤੀ 298 ਹੋ ਗਈ ਹੈ । ਮੈਡੀਕਲ ਕਾਲਿਜ ਅਮ੍ਰਿੰਤਸਰ ਤੋ ਪ੍ਰਾਪਤ ਰਿਪੋਟਾ ਅਨੁਸਾਰ ਅੱਜ ਦੇ 15 ਪਾਜੇਟਿਵ ਕੇਸ ਖੜਕਾਂ ਕੈਪ , ਦਸੂਹਾ ਸਬ ਡਿਵੀਜਨ ਦੇ 2 , ਗੜਸ਼ੰਕਰ ਦੇ 2 ਮੁਕੇਰੀਆਂ 1 , ਸ਼ਹਿਰ ਹੁਸ਼ਿਆਰਪੁਰ ਨਾਲ 4 ਅਤੇ ਬਾਕੀ ਦੂਜੇ ਬਲਾਕਾ ਨਾਲ ਸਬੰਧਿਤ ਹਨ । ਇਹ ਜਾਣਂਕਾਰੀ ਦਿੰਦੇ ਹੋਏ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 721 ਵਿਆਕਤੀਆਂ ਦੇ ਸੈਪਲ ਲੈਣ ਨਾਲ ਕੁੱਲ ਸੈਪਲਾੰ ਦੀ ਗਿਣਤੀ 22718 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 20873 ਸੈਪਲ ਨੈਗਟਿਵ ਜਦ ਕਿ 1543 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 312 ਸੈਪਲ ਇਨਵੈਲਡ ਹਨ । ਐਕਟਿਵ ਕੈਸਾ ਦੀ ਗਿਣਤੀ 98 ਹੈ ਜੋ ਕੋਵਿਡ ਕੇਅਰ ਸੈਟਰ ਵਿਖੇ ਜੇਰੇ ਇਲਾਜ ਹਨ । ਉਹਨਾਂ ਦੱਸਿਆ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋ ਹੁਣ ਤੱਕ ਜਿਲੇ ਵਿੱਚ ਇਸ ਬਿਮਾਰੀ ਨਾਲ 10 ਮੌਤਾ ਰਿਪੋਟ ਹੋਈਆ ਹਨ ਜਦ ਕਿ 190 ਮਰੀਜ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰ ਜਾ ਚੁਕੇ ਹਨ । ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫਲਾ ਨੂੰ ਰੋਕ ਸਕਦੇ ਹਾਂ ।
CM EID MUBARAK NEWS /ਸੀਐਮ ਭਗਵੰਤ ਮਾਨ ਨੇ ਈਦ ਉੱਲ ਅਜ਼ਹਾ ਮੌਕੇ ਦਿੱਤੀਆਂ ਮੁਬਾਰਕਾਂ
ਚੰਡੀਗੜ੍ਹ (CHANDIGARH ) 17 ਜੂਨ (ਵਿਸ਼ਵ ਵਾਰਤਾ): ਸੀਐਮ ਭਗਵੰਤ ਮਾਨ (BHAGWANT SINGH MAAN ) ਨੇ ਈਦ (EID 0 ਉੱਲ...