• Latest
  • Trending
ਹੁਣ ਲਏ ਹੋਏ ਸਮੇਂ ਅਨੁਸਾਰ ਹੀ ਹੋਣਗੀਆਂ ਰਜਿਸਟਰੀਆਂ-ਡਿਪਟੀ ਕਮਿਸ਼ਨਰ

ਹੁਣ ਲਏ ਹੋਏ ਸਮੇਂ ਅਨੁਸਾਰ ਹੀ ਹੋਣਗੀਆਂ ਰਜਿਸਟਰੀਆਂ-ਡਿਪਟੀ ਕਮਿਸ਼ਨਰ

5 years ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 minutes ago
Cricket: ਭਾਰਤ-ਨਿਊਜ਼ੀਲੈਂਡ ਵਿਚਲੇ ਤੀਜਾ ਵਨਡੇ ਮੈਚ ਮੀਂਹ ਕਾਰਨ ਰੱਦ

Cricket: ਭਾਰਤ-ਨਿਊਜ਼ੀਲੈਂਡ ਵਿਚਲੇ ਤੀਜਾ ਵਨਡੇ ਮੈਚ ਮੀਂਹ ਕਾਰਨ ਰੱਦ

28 minutes ago
Breaking: ਸਾਬਕਾ ਮੰਤਰੀ ਭੁੱਲਰ ਵੱਲੋਂ 2027 ਦੀਆਂ ਚੋਣਾਂ ਨਾ ਲੜਨ ਦਾ ਐਲਾਨ

Breaking: ਸਾਬਕਾ ਮੰਤਰੀ ਭੁੱਲਰ ਵੱਲੋਂ 2027 ਦੀਆਂ ਚੋਣਾਂ ਨਾ ਲੜਨ ਦਾ ਐਲਾਨ

39 minutes ago
Punjab: ਫਗਵਾੜਾ ’ਚ ਈ-ਰਿਕਸ਼ਾ ਚਾਲਕ ਨੇ ASI ’ਤੇ ਲਾਏ ਕੁੱਟਮਾਰ ਤੇ ਬਦਸਲੂਕੀ ਕਰਨ ਦੇ ਦੋਸ਼

Punjab: ਫਗਵਾੜਾ ’ਚ ਈ-ਰਿਕਸ਼ਾ ਚਾਲਕ ਨੇ ASI ’ਤੇ ਲਾਏ ਕੁੱਟਮਾਰ ਤੇ ਬਦਸਲੂਕੀ ਕਰਨ ਦੇ ਦੋਸ਼

59 minutes ago
Punjab: ਬਠਿੰਡਾ ’ਚ ਤੇਜ਼ ਰਫ਼ਤਾਰ ਕਾਰ ਨੇ 4 ਜਣਿਆ ਨੂੰ ਦਰੜਿਆ, 12 ਸਾਲਾ ਬੱਚੇ ਦੀ ਮੌਤ; 3 ਜ਼ਖ਼ਮੀ

Punjab: ਬਠਿੰਡਾ ’ਚ ਤੇਜ਼ ਰਫ਼ਤਾਰ ਕਾਰ ਨੇ 4 ਜਣਿਆ ਨੂੰ ਦਰੜਿਆ, 12 ਸਾਲਾ ਬੱਚੇ ਦੀ ਮੌਤ; 3 ਜ਼ਖ਼ਮੀ

2 hours ago
Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

2 hours ago
Punjab: ਗੰਨਾ ਕਿਸਾਨਾਂ ਵੱਲੋਂ ਰੇਲਾਂ ਰੋਕਣ ਅਤੇ ਸੜਕਾਂ ਜਾਮ ਕਰਨ ਦਾ ਐਲਾਨ

Punjab: ਗੰਨਾ ਕਿਸਾਨਾਂ ਵੱਲੋਂ ਰੇਲਾਂ ਰੋਕਣ ਅਤੇ ਸੜਕਾਂ ਜਾਮ ਕਰਨ ਦਾ ਐਲਾਨ

2 hours ago
National: ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਅਤੇ ਅੰਨਾ ਕੋਨੀਡੇਲਾ ਨੇ ਵਿਆਹ ਖਤਮ ਕਰਨ ਦਾ ਕੀਤਾ ਐਲਾਨ

National: ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਅਤੇ ਅੰਨਾ ਕੋਨੀਡੇਲਾ ਨੇ ਵਿਆਹ ਖਤਮ ਕਰਨ ਦਾ ਕੀਤਾ ਐਲਾਨ

2 hours ago
Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ‘ਚ ਮੀਂਹ ਕਾਰਨ ਹੋ ਰਹੀ ਦੇਰੀ

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ‘ਚ ਮੀਂਹ ਕਾਰਨ ਹੋ ਰਹੀ ਦੇਰੀ

3 hours ago
PM Modi ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਫੋਨ ’ਤੇ ਕੀਤੀ ਗੱਲਬਾਤ

PM Modi ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਫੋਨ ’ਤੇ ਕੀਤੀ ਗੱਲਬਾਤ

3 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Punjab: ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ – ਹਰਪਾਲ ਚੀਮਾ

Punjab: ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ – ਹਰਪਾਲ ਚੀਮਾ

4 hours ago
Hindi News
English News
Tuesday, November 10, 2026
No Result
View All Result
26 °c
Chandigarh
22 ° Wed
23 ° Thu
23 ° Fri
24 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹੁਣ ਲਏ ਹੋਏ ਸਮੇਂ ਅਨੁਸਾਰ ਹੀ ਹੋਣਗੀਆਂ ਰਜਿਸਟਰੀਆਂ-ਡਿਪਟੀ ਕਮਿਸ਼ਨਰ

April 7, 2022
in ਖਬਰਾਂ, ਪੰਜਾਬ, ਪ੍ਰਸ਼ਾਸਨਿਕ
ਹੁਣ ਲਏ ਹੋਏ ਸਮੇਂ ਅਨੁਸਾਰ ਹੀ ਹੋਣਗੀਆਂ ਰਜਿਸਟਰੀਆਂ-ਡਿਪਟੀ ਕਮਿਸ਼ਨਰ

ਹੁਣ ਲਏ ਹੋਏ ਸਮੇਂ ਅਨੁਸਾਰ ਹੀ ਹੋਣਗੀਆਂ ਰਜਿਸਟਰੀਆਂ-ਡਿਪਟੀ ਕਮਿਸ਼ਨਰ

ਸਮੇਂ ਸਿਰ ਰਜਿਸਟਰੀ ਨਾ ਭਗਤਾਉਣ ਲਈ ਵਸੀਕਾ ਹੋਵੇਗਾ ਜ਼ਿੰਮੇਵਾਰ

ਇੰਤਕਾਲ ਸਮੇਂ ਸਿਰ ਦਰਜ ਕਰਵਾਉਣ ਲਈ ਪਾਬੰਦ ਹੋਣਗੇ ਅਧਿਕਾਰੀ

ਅੰਮ੍ਰਿਤਸਰ, 7 ਅਪ੍ਰੈਲ (ਵਿਸ਼ਵ ਵਾਰਤਾ  )-ਰਜਿਸਟਰੀਆਂ ਕਰਵਾਉਣ ਲਈ ਸਬ ਰਜਿਸਟਰਾਰ ਦਫਤਰਾਂ ਵਿਚ ਆਉਂਦੇ ਲੋਕ, ਜੋ ਕਿ ਅਕਸਰ ਵਸੀਕਿਆਂ ਵੱਲੋਂ ਕੀਤੀ ਜਾਂਦੀ ਦੇਰੀ ਕਾਰਨ ਪਰੇਸ਼ਾਨ ਹੁੰਦੇ ਹਨ, ਨੂੰ ਵੱਡੀ ਰਾਹਤ ਦਿੰਦੇ ਹੋਏ ਡਿਪਟੀ ਕਮਿਸ਼ਨਰ ਕਮ ਰਜਿਸਟਰਾਰ ਸ. ਹਰਪ੍ਰੀਤ ਸਿੰਘ ਸੂਦਨ ਨੇ ਹਦਾਇਤ ਕੀਤੀ ਹੈ ਕਿ ਕਿਸੇ ਵੀ ਵਸੀਕੇ ਵੱਲੋਂ ਰਜਿਸਟਰੀ ਲਈ ਹੋਈ ਅਪਾਇੰਟਮੈਂਟ ਅਨੁਸਾਰ ਹੀ ਦਰਜ ਕਰਵਾਈ ਜਾ ਸਕੇਗੀ ਅਤੇ ਇਸ ਵਿਚ ਕੀਤੀ ਗਈ ਦੇਰੀ ਲਈ ਵਸੀਕਾ ਖੁਦ ਜਿੰਮੇਵਾਰ ਹੋਵੇਗਾ। ਉਨਾਂ ਕਿਹਾ ਕਿ  ਜੇਕਰ ਸਬ ਰਜਿਸਟਰਾਰ ਕਿਸੇ ਸਰਕਾਰੀ ਕੰਮ ਲਈ ਦਫਤਰ ਤੋਂ ਬਾਹਰ ਹੋਵੇ ਤਾਂ ਦਫਤਰ ਦੇ ਬਾਹਰ ਨੋਟਿਸ ਲਗਾ ਕੇ ਲੋਕਾਂ ਨੂੰ ਸੂਚਨਾ ਦਿੱਤੀ ਜਾਵੇ ਅਤੇ ਉਸ ਨੋਟਿਸ ਵਿਚ ਦਿੱਤੇ ਗਏ ਸਮੇਂ ਅਨੁਸਾਰ ਵਾਪਸ ਆ ਕੇ ਰਜਿਸਟਰੇਸ਼ਨ ਦਾ ਕੰਮ ਯਕੀਨੀ ਬਣਾਇਆ ਜਾਵੇ। ਉਨਾਂ ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਰਜਿਸਟਰੀ ਦਾ ਸਮਾਂ ਸ਼ਾਮ 5 ਵਜੇ ਤੱਕ ਹੀ ਹੋਵੇਗਾ, ਇਸ ਤੋਂ ਬਾਅਦ ਕੋਈ ਰਜਿਸਟਰੀ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਹੈ ਕਿ ਜੇਕਰ ਕੋਈ ਵਸੀਕਾ ਰਜਿਸਟਰੇਸ਼ਨ ਲਈ ਕਾਗਜ਼ਾਤ 5 ਵਜੇ ਤੋਂ ਪਹਿਲਾਂ ਪੇਸ਼ ਕਰ ਦਿੰਦਾ ਹੈ ਪਰੰਤੂ ਰਜਿਸਟਰੀ 5 ਵਜੇ ਤੋਂ ਮਗਰੋਂ ਹੁੰਦੀ ਹੈ ਤਾਂ ਸਬੰਧਤ ਸਬ ਰਜਿਸਟਾਰ ਲਿਖਤੀ ਰੂਪ ਵਿਚ ਕਾਰਨ ਦੱਸਣਗੇ।

      ਸ੍ਰੀ ਸੂਦਨ ਨੇ ਹਦਾਇਤ ਕੀਤੀ ਹੈ ਕਿ ਜਿਸ ਦਿਨ ਸਬ ਰਜਿਸਟਰਾਰ ਵੱਲੋਂ ਕੋਰਟ ਲਗਾਈ ਜਾਣੀ ਹੈ, ਉਸ ਦਿਨ ਰਜਿਸਟਰੀਆਂ ਦਾ ਸਮਾਂ ਸਵੇਰੇ 9 ਤੋਂ 2 ਵਜੇ ਤੱਕ ਦਾ ਹੋਵੇਗਾ ਅਤੇ ਇਸ ਸਬੰਧੀ ਵੀ ਲੋਕਾਂ ਨੂੰ ਨੋਟਿਸ ਜ਼ਰੀਏ ਜਾਣਕਾਰੀ ਦੇਣੀ ਜ਼ਰੂਰੀ ਹੈ। ਉਨਾਂ ਕਿਹਾ ਕਿ ਮਿੱਥੇ ਸਮੇ ਤੇ ਰਜਿਸਟਰੀ ਪੇਸ਼ ਨਾ ਹੋਣ ਤੇ ਵਿਕਰੇਤਾ ਵੱਲੋ ਆਪਣੀ ਹਾਜ਼ਰੀ ਮਾਰਕ ਕਰਵਾਈ ਜਾਵੇਗੀ ਅਤੇ ਮਿੱਥੇ ਸਮੇ ਤੇ ਵਿਕਰੇਤਾ ਅਤੇ ਮੁਸ਼ਤਰੀ ਜਾਂ ਉਹਨਾਂ ਦੇ ਪਾਵਰ ਆਫ ਅਟਾਰਨੀ ਗਰਿੰਦਾ ਮੋਜੂਦ ਹਨ ਤਾਂ ਮਿੱਥੇ ਸਮੇਂ ਜਾਂ ਉਸ ਤੋਂ ਪਹਿਲਾਂ ਸਾਰੇ ਦਸਤਾਵੇਜ਼ ਦੀ ਜਾਂਚ ਪੜਤਾਲ ਕਰਵਾਉਣਾ ਸਬੰਧਤ ਵਸੀਕਾ ਨਵੀਸ ਦੀ ਜ਼ਿੰਮੇਵਾਰੀ ਹੋਵੇਗੀ। ਜੇ ਸਮੇ ਸਿਰ ਰਜਿਸਟਰੀ ਪੇਸ਼ ਨਹੀ ਕੀਤੀ ਜਾਂਦੀ ਤਾਂ ਸਬੰਧਤ ਵਸੀਕਾ ਨਵੀਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਿਹੜੇ ਕੇਸਾਂ ਵਿੱਚ ਵਕੀਲ ਸਾਹਿਬਾਨਾਂ ਵੱਲੋ ਰਜਿਸਟਰੀਆਂ ਲਿਖ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਉਹਨਾਂ ਕੇਸਾਂ ਵਿੱਚ ਸਬੰਧਤ ਵਕੀਲਾ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਮਿੱਥੇ ਸਮੇ ਵਿੱਚ ਵਸੀਕੇ ਦੀ ਪੜਤਾਲ ਕਰਵਾ ਕੇ ਰਜਿਸਟਰ ਕਰਵਾਉਣਗੇ।

 ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਬ ਰਜਿਸਟਰਾਰ ਰਜਿਸਟਰੀ ਮੁੰਕਮਲ ਕਰਨ ਉਪਰੰਤ ਰਜਿਸਟਰੀ ਦੀ ਕਾਪੀ ਉਸੇ ਦਿਨ ਖਰੀਦਦਾਰ/ਵਿਕਰੇਤਾ ਨੂੰ ਸੌਪਣ ਲਈ ਪਾਬੰਦ ਹੋਣਗੇ ਅਤੇ ਉਹਨਾਂ ਪਾਸੋਂ ਰਜਿਸਟਰੀ ਪ੍ਰਾਪਤ ਕਰਨ ਦੀ ਰਸੀਦ ਲਈ ਜਾਣੀ ਜਰੂਰੀ ਹੋਵੇਗੀ, ਸਬੰਧਤ ਪਟਵਾਰੀ ਹਲਕਾ ਵਸੀਕਾ ਦਰਜ ਹੋਂਣ ਤੋਂ ਬਾਅਦ ਨਿਰਧਾਰਤ ਸਮੇ ਵਿੱਚ ਇੰਦਰਾਜ ਇੰਤਕਾਲ ਕਰਕੇ ਕਾਨੂੰਗੋ ਹਲਕਾ ਪਾਸ ਪੜਤਾਲ ਲਈ ਪੇਸ਼ ਕਰਨਗੇ ਅਤੇ ਸਬੰਧਤ ਕਾਨੂੰਗੋ ਪੜਤਾਲ ਕਰਨ ਉਪਰੰਤ ਇੰਤਕਾਲ ਤਹਿਸੀਲਦਾਰ/ਨਾਇਬ ਤਹਿਸੀਲਦਾਰ ਪਾਸ ਹੁਕਮ ਲਈ ਪੇਸ਼ ਕਰਨਗੇ।ਹਲਕਾ ਪਟਵਾਰੀ ਵੱਲੋ ਦਰਜ ਕੀਤੇ ਗਏ ਰਜਿਸਟਰਡ ਵਸੀਕਿਆਂ ਦੇ ਇੰਤਕਾਲ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਵੱਲੋ ਮਿੱਥੇ ਹੋਏ ਸਮੇ ਵਿੱਚ ਫ਼ੈਸਲਾ ਕਰਕੇ ਕੰਪਿਊਟਰ ਡਾਟਾਬੇਸ ਵਿੱਚ ਅਮਲ ਕੀਤੇ ਜਾਣਗੇ। ਇਸ ਵਿੱਚ ਹੋਈ ਦੇਰੀ ਲਈ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਜਿੰਮੇਵਾਰ ਹੋਣਗੇ। ਇਸ ਤੋ ਇਲਾਵਾ ਹਦਾਇਤ ਕੀਤੀ ਜਾਂਦੀ ਹੈ ਕਿ ਮਾਨਯੋਗ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪਰਚਾ ਰਜਿਸਟਰ ਹੋਣ ਤੋ 45 ਦਿਨ ਦੇ ਅੰਦਰ ਅੰਦਰ ਇੰਤਕਾਲ ਦਰਜ ਅਤੇ ਫ਼ੈਸਲਾ ਮੁੰਕਮਲ ਕੀਤਾ ਜਾਣਾ ਜਰੂਰੀ ਹੈ

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
November 10, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 10 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Cricket: ਭਾਰਤ-ਨਿਊਜ਼ੀਲੈਂਡ ਵਿਚਲੇ ਤੀਜਾ ਵਨਡੇ ਮੈਚ ਮੀਂਹ ਕਾਰਨ ਰੱਦ

Cricket: ਭਾਰਤ-ਨਿਊਜ਼ੀਲੈਂਡ ਵਿਚਲੇ ਤੀਜਾ ਵਨਡੇ ਮੈਚ ਮੀਂਹ ਕਾਰਨ ਰੱਦ

by Ranjit Singh
November 10, 2026
0

Cricket: ਭਾਰਤ-ਨਿਊਜ਼ੀਲੈਂਡ ਵਿਚਲੇ ਤੀਜਾ ਵਨਡੇ ਮੈਚ ਮੀਂਹ ਕਾਰਨ ਰੱਦ ਚੰਡੀਗੜ੍ਹ, 10 ਨਵੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਜਾ ਵਨਡੇ...

Breaking: ਸਾਬਕਾ ਮੰਤਰੀ ਭੁੱਲਰ ਵੱਲੋਂ 2027 ਦੀਆਂ ਚੋਣਾਂ ਨਾ ਲੜਨ ਦਾ ਐਲਾਨ

Breaking: ਸਾਬਕਾ ਮੰਤਰੀ ਭੁੱਲਰ ਵੱਲੋਂ 2027 ਦੀਆਂ ਚੋਣਾਂ ਨਾ ਲੜਨ ਦਾ ਐਲਾਨ

by Ranjit Singh
November 10, 2026
0

Breaking: ਸਾਬਕਾ ਮੰਤਰੀ ਭੁੱਲਰ ਵੱਲੋਂ 2027 ਦੀਆਂ ਚੋਣਾਂ ਨਾ ਲੜਨ ਦਾ ਐਲਾਨ ਚੰਡੀਗੜ੍ਹ, 10 ਨਵੰਬਰ (ਵਿਸ਼ਵ ਵਾਰਤਾ): ਪੱਟੀ ਤੋਂ ਆਮ...

Punjab: ਫਗਵਾੜਾ ’ਚ ਈ-ਰਿਕਸ਼ਾ ਚਾਲਕ ਨੇ ASI ’ਤੇ ਲਾਏ ਕੁੱਟਮਾਰ ਤੇ ਬਦਸਲੂਕੀ ਕਰਨ ਦੇ ਦੋਸ਼

Punjab: ਫਗਵਾੜਾ ’ਚ ਈ-ਰਿਕਸ਼ਾ ਚਾਲਕ ਨੇ ASI ’ਤੇ ਲਾਏ ਕੁੱਟਮਾਰ ਤੇ ਬਦਸਲੂਕੀ ਕਰਨ ਦੇ ਦੋਸ਼

by Ranjit Singh
November 10, 2026
0

Punjab: ਫਗਵਾੜਾ ’ਚ ਈ-ਰਿਕਸ਼ਾ ਚਾਲਕ ਨੇ ASI ’ਤੇ ਲਾਏ ਕੁੱਟਮਾਰ ਤੇ ਬਦਸਲੂਕੀ ਕਰਨ ਦੇ ਦੋਸ਼ - ਪਰਿਵਾਰ ਸਮੇਤ ਸੜਕ ’ਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
November 10, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 10 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਕੀਤੀ ਮੁਲਾਕਾਤ 

ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਕੀਤੀ ਮੁਲਾਕਾਤ 

by Navjot
2 weeks ago
0

  ਬਾਕੂ, 24 ਅਕਤੂਬਰ (ਵਿਸ਼ਵ ਵਾਰਤਾ) - ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਬਾਕੂ ਵਿੱਚ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 