ਚੰਡੀਗੜ੍ਹ, 30 ਅਪ੍ਰੈਲ : ਚੰਡੀਗੜ੍ਹ ਪ੍ਰਸਾਸਨ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਲਈ ਹੈਲਮੇਟ ਪਹਿਨਣਾ ਲਾਜਮੀ ਬਣਾਉਣ ਦੀ ਤਿਆਰੀ ਵਿਚ ਹੈ|
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਯੂਟੀ ਪ੍ਰਸ਼ਾਸਨ ਨੇ ਚੰਡੀਗਡ਼੍ਹ ਮੋਟਰ ਵਹੀਕਲ ਰੂਲਜ਼-1990 ‘ਚ ਸੋਧ ਕਰਨ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹਾਲਾਂਕਿ ਇਸ ਸੋਧ ਤਹਿਤ ਕੇਸਕੀ ਸਜਾਉਣ ਵਾਲੀਆਂ ਸਿੱਖ ਮਹਿਲਾਵਾਂ ਨੂੰ ਹੈਲਮੇਟ ਤੋਂ ਛੋਟ ਮਿਲੇਗੀ।