
ਬੁਢਲਾਡਾ 20, ਅਪ੍ਰੈਲ (ਬਾਂਸਲ): ਹਾੜੀ ਦੇ ਸੀਜ਼ਨ ਨੂੰ ਮੱਦੇਨਜਰ ਰੱਖਦਿਆਂ ਵਾਰਡ ਨੰਬਰ 2 ਅਤੇ 4 ਨਾਲ ਸੰਬੰਧਤ ਮਜਦੂਰੀ ਕਰਨ ਵਾਲੇੇ ਵਿਅਕਤੀਆਂ ਦੇ ਪ੍ਰਸ਼ਾਸ਼ਨ ਵੱਲੋਂ ਰੈਪਿਡ ਟੈਸਟਿੰਗ ਅਧੀਨ ਅੱਜ ਟੈਸਟ ਕੀਤੇ ਜਾਣਗੇ. ਇਸ ਸੰਬੰਧੀ ਜਾਣਕਾਰੀ ਦਿੰਦਿਆ ਐਸ ਡੀ ਐਮ ਬੁਢਲਾਡਾ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਨਿਜ਼ਾਮੂਦੀਨ ਮਰਕਸ ਵਿੱਚ ਸ਼ਾਮਿਲ 5 ਜਮਾਤੀਆਂ ਸਮੇਤ 11 ਲੋਕਾਂ ਦੇ ਕਰੋਨਾਂ ਟੈਸਟ ਪਾਜਟਿਵ ਆਉਣ ਤੋਂ ਬਾਅਦ ਵਾਰਡ ਨੰਬਰ 4 ਸਮੇਤ ਕੁੱਝ ਇਲਾਕੇ ਸੀਲ ਕਰ ਦਿੱਤੇ ਗਏ ਸੀ. ਇਸ ਦੋਰਾਨ ਹਾੜੀ ਦੇ ਸੀਜ਼ਨ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੇ ਮਾਰਕਿਟ ਕਮੇਟੀ ਤੋਂ ਮੰਡੀਆਂ ਵਿੱਚ ਕੰਮ ਕਰਨ ਲਈ ਕਰਫਿਊ ਪਾਸ ਦੀ ਮੰਗ ਕੀਤੀ ਗਈ ਸੀ ਪਰੰਤੂ ਪ੍ਰਸ਼ਾਸ਼ਨ ਵੱਲੋਂ ਇਹ ਇਲਾਕਾ ਸੀਲ ਹੋਣ ਕਾਰਨ ਇਸ ਵਾਰਡ ਨਾਲ ਸੰਬੰਧਤ ਲੇਵਰ ਤੇ ਮੈਡੀਕਲ ਟੈਸਟ ਜ਼ਰੂਰੀ ਕਰਵਾ ਦਿੱਤਾ ਗਿਆ ਸੀ. ਜਿਸ ਤਹਿਤ ਅੱਜ 50 ਲੋਕਾਂ ਦੇ ਰੈਪਿਡ ਕਰੋਨਾ ਟੈਸਟ ਕੀਤੇ ਜਾਣਗੇ. ਇੱਕ ਟੈਸਟ ਦੀ ਰਿਪੋਰਟ 20 ਸੈਕਿੰਡਾਂ ਬਾਅਦ ਪ੍ਰਾਪਤ ਹੋਵੇਗੀ.
ਜੈ ਸ਼ਾਹ ਮੁੜ ICC ਚੇਅਰਮੈਨ ਨਿਯੁਕਤ ; ਬਿਨਾਂ ਮੁਕਾਬਲੇ ਚੁਣੇ ਗਏ
ਦੁਬਈ, 16 ਨਵੰਬਰ (ਵਿਸ਼ਵ ਵਾਰਤਾ) - ਜੈ ਸ਼ਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਵਜੋਂ ਦੂਜੇ ਕਾਰਜਕਾਲ ਲਈ ਬਿਨਾਂ...





















