ਹਾਕੀ ਵਿਸ਼ਵ ਕੱਪ : ਭਾਰਤ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚੂਰ-ਚੂਰ
ਨਿਊਜ਼ੀਲੈਂਡ ਨੇ ਪੈਨਲਟੀ ਸ਼ੂਟਆਊਟ ‘ਚ 5-4 ਨਾਲ ਹਰਾਇਆ
ਭਾਰਤ ਕੁਆਰਟਰ ਫਾਈਨਲ ‘ਚ ਪੁੱਜਣ ਤੋਂ ਪਹਿਲਾਂ ਹੀ ਹੋਇਆ ਵਿਸ਼ਵ ਕੱਪ ਤੋਂ ਬਾਹਰ
ਚੰਡੀਗੜ੍ਹ, 22ਜਨਵਰੀ(ਵਿਸ਼ਵ ਵਾਰਤਾ)- ਭਾਰਤੀ ਹਾਕੀ ਟੀਮ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚੂਰ-ਚੂਰ ਹੋ ਗਿਆ ਹੈ, ਭਾਰਤ ਹਾਕੀ ਵਿਸ਼ਵ ਕੱਪ ‘ਚ ਤਗਮੇ ਦੀ ਦਾਅਵੇਦਾਰੀ ਤੋਂ ਬਾਹਰ ਹੋ ਗਿਆ ਹੈ । ਅੱਜ ਹੋਏ ਕਰਾਸਓਵਰ ਟਾਈ ਵਿੱਚ ਨਿਊਜ਼ੀਲੈਂਡ ਨੇ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੂੰ 5-4 ਨਾਲ ਹਰਾਇਆ। ਇਸ ਤੋਂ ਪਹਿਲਾਂ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 3-3 ਨਾਲ ਬਰਾਬਰੀ ‘ਤੇ ਸਨ।























