ਹਾਕਮ ਸਿੰਘ ਖਰੜ ਅਤੇ ਹਰੀਸ਼ ਰਾਣਾ ਕੁਰਾਲੀ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਕੀਤਾ ਧੰਨਵਾਦ
ਐਸ.ਏ.ਐਸ ਨਗਰ/ ਖਰੜ, 1 ਜੂਨ(ਸਤੀਸ਼ ਕੁਮਾਰ ਪੱਪੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀ ਬਿਹਤਰੀ ਲਈ ਕਾਰਜਸ਼ੀਲ ਵਲੰਟੀਅਰਾਂ ਨੂੰ ਨਿਵਾਜਦੇ ਹੋਏ ਪੰਜਾਬ ਵਿੱਚ 66 ਮਾਰਕਿਟ ਕਮੇਟੀਆਂ ਦੇ ਚੇਅਰਮੈਨ ਲਗਾਏ ਹਨ, ਜਿਸ ਅਧੀਨ ਮਾਰਕਿਟ ਕਮੇਟੀ ਖਰੜ ਲਈ ਸ. ਹਾਕਮ ਸਿੰਘ ਅਤੇ ਮਾਰਕਿਟ ਕਮੇਟੀ ਕੁਰਾਲੀ ਲਈ ਸ. ਹਰੀਸ਼ ਰਾਣਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨਾਂ ਦੇ ਚੇਅਰਮੈਨ ਬਣਨ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਹੌਲ ਹੈ।
ਇਹਨਾਂ ਨਿਯੁਕਤੀਆਂ ਲਈ ਹਾਕਮ ਸਿੰਘ ਅਤੇ ਹਰੀਸ਼ ਰਾਣਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹਲਕਾ ਖਰੜ ਦੇ ਐਮ.ਐਲ.ਏ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਧਨਵਾਦ ਕੀਤਾ। ਹਾਕਮ ਸਿੰਘ ਅਤੇ ਹਰੀਸ਼ ਰਾਣਾ ਨੇ ਕਿਹਾ ਕਿ ਸਰਕਾਰ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤਾਂ ਜੋ ਪੰਜਾਬ ਨੂੰ ਮੁੜ੍ਹ ਰੰਗਲਾ ਪੰਜਾਬ ਬਨਾਉਣ ਲਈ ਵੱਧ ਚੜ੍ਹ ਕੇ ਯੋਗਦਾਨ ਪਾ ਸਕਣ।
ਦੋਵੇਂ ਚੇਅਰਮੈਨਾਂ ਦੇ ਪਰਿਵਾਰਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਅਤੇ ਘਰ ਪੁੱਜ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਕੌਂਸਲਰ ਰਾਮ ਸਰੂਪ ਸ਼ਰਮਾ, ਲੇਬਰ ਕੋਆਰਡੀਨੇਟਰ ਰਘਬੀਰ ਸਿੰਘ ਮੋਦੀ, ਹਰਮੀਤ ਸਿੰਘ ਛਿਬਰ, ਹਰੀਸ਼ ਕੌਂਸਲ, ਵਿਕਾਸ ਮੋਹਨ, ਕਰਮਜੀਤ ਸਿੰਘ ਵਾਲੀਆ, ਜਰਨੈਲ ਸਿੰਘ, ਰਾਜਦੀਪ ਸਿੰਘ, ਨਵਦੀਪ ਸਿੰਘ ਬੱਬੂ, ਬਲਵਿੰਦਰ ਸਿੰਘ ਝਿੰਗੜਾਂ ਕਲਾਂ, ਬਹਾਦਰ ਸਿੰਘ, ਨੰਦੀ ਨਾਲ ਬਾਸਲ, ਹਰਜੀਤ ਸਿੰਘ ਟੱਪਰੀਆਂ, ਤੇਜਿੰਦਰ ਪਾਲ ਸਿੰਘ ਮਾਵੀ, ਅਸ਼ਵਨੀ ਕੁਮਾਰ, ਮਨੋਜ ਕੁਮਾਰ, ਮਹਿੰਦਰ ਕੁਮਾਰ,ਵਿਕਰਮ ਸਿੰਘ ਪਡਿਆਲਾ, ਪਰਦੀਪ ਕੁਮਾਰ ਰੂੜਾ, ਸੁਰਿੰਦਰ ਸਿੰਘ, ਸੂਰਜ ਭਾਨ ਗੋਇਲ ਸਮੇਤ ਵਲੰਟੀਅਰ ਹਾਜ਼ਰ ਸਨ।