ਹਵਾ ਨਹੀਂ ਹਨੇਰੀ, ਲੁਧਿਆਣਾ ਪੱਬਾਂ ਭਾਰ– ਰਾਜਾ ਵੜਿੰਗ ਦੀ ਚੋਣ ਪ੍ਰਚਾਰ ਮੁਹਿੰਮ ਬਾਰੇ ਬੋਲੇ ਆਸ਼ੂ
ਲੁਧਿਆਣਾ, 2 ਮਈ (ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ ਲੋਕਸਭਾ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਹੈ ਇੱਥੇ ਰਾਜਾ ਵੜਿੰਗ ਕੇ ਹੱਕ ਚ ਪ੍ਰਚਾਰ ਕਰਨ ਪਹੁੰਚੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਅੱਜ ਪਹਿਲੇ ਦਿਨ ਤੋਂ ਹੀ ਫਰਕ ਮਹਿਸੂਸ ਹੁੰਦਾ ਹੈ ਤੇ ਅੱਜ ਲਗਦਾ ਹੈ ਹੀ ਸਾਰਾ ਲੁਧਿਆਣਾ ਹੀ ਪਵਾਂ ਭਾਰ ਹੋਇਆ ਪਿਆ ਹੈ। ਇਹ ਹੀ ਫਰਕ ਚੋਣ ਨਤੀਜਿਆਂ ਚ ਨਜਰ ਆਵੇਗਾ। ਤੇ ਇੱਥੇ ਕੰਮਪੀਟੀਸ਼ਨ ਅੱਜ ਲੋਕਾਂ ਨੇ ਹੀ ਦੱਸ ਦਿੱਤਾ ਕਿ ਜਿੰਨਾ ਹੋਰਾਂ ਦਾ ਰੋਡ ਸ਼ੋਅ ਹੁੰਦਾ ਇੱਥੇ ਉੰਨਾ ਤਾਂ ਇਕੱਠ ਹੀ ਹੈ ਤੇ ਪਹਿਲੇ ਦਿਨ ਤੋਂ ਹੀ ਹਵਾ ਨਹੀਂ ਹਨੇਰੀ ਚਲ ਰਹੀ ਹੈ ਕਾਂਗਰਸ ਦੀ।