ਹਲਕੇ ਚ ਭਾਜਪਾ ਕੈਪਟਨ ਕਾਂਗਰਸ ਨੂੰ ਮਿਲ ਰਿਹਾ ਭਰਮਾ ਹੁੰਗਾਰਾ, ਵਿਰੋਧੀ ਚਿੰਤਤ
ਬੁਢਲਾਡਾ 14 ਫਰਵਰੀ (ਵਿਸ਼ਵ ਵਾਰਤਾ)- ਭਾਜਪਾ, ਕੈਪਟਨ ਕਾਂਗਰਸ ਦੇ ਸਾਂਝੇ ਉਮੀਦਵਾਰ ਸੂਬੇਦਾਰ ਭੋਲਾ ਸਿੰਘ ਨੂੰ ਸ਼ਹਿਰ ਅਤੇ ਪੈਂਡੂ ਖੇਤਰ ਵਿੱਚ ਭਾਰੀ ਸਮਰਥਨ ਮਿਲ ਰਿਹਾ ਹੈ। ਜਿਸ ਕਾਰਨ ਵਿਰੋਧੀਆਂ ਵਿੱਚ ਡਰ ਦਾ ਮਾਹੌਲ ਨਜਰ ਆ ਰਿਹਾ ਹੈ। ਸ਼ਹਿਰ ਅੰਦਰ ਡੋਰ—ਟੂ—ਡੋਰ ਮਿਲਣ ਦੌਰਾਨ ਵੀ ਲੋਕਾਂ ਵੱਲੋਂ ਭਰਵਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵੇਂ ਪੰਜਾਬ ਦੇ ਨਿਰਮਾਣ ਲਈ ਕੀਤੇ ਜਾ ਰਹੇ ਐਲਾਨ ਪੰਜਾਬ ਨੂੰ ਵਿਕਾਸ ਤਰੱਕੀ ਅਤੇ ਖੁਸ਼ਹਾਲੀ ਵੱਲ ਲੈ ਕੇ ਜਾਵੇਗਾ। ਨਵਾਂ ਪੰਜਾਬ, ਨਵੀਂ ਟੀਮ ਦੇ ਨਾਲ ਨਰਿੰਦਰ ਮੋਦੀ ਦੇ ਨਾਅਰੇ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਜਾਨ ਪੈਦਾ ਕਰ ਦਿੱਤੀ ਹੈ। ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਫਤਹਿ ਕਰਨ ਲਈ ਡਬਲ ਇੰਜਣ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਟਿਆਲਾ ਵਿਖੇ ਭਾਜਪਾ ਗਠਜੋੜ ਸਰਕਾਰ ਦੀ ਮੁਬਾਰਕਬਾਦ ਵੀ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੀ ਜਨਤਾ ਭਾਰਤੀ ਜਨਤਾ ਪਾਰਟੀ ਦੀ ਨਬਜ ਪਹਿਚਾਣ ਚੁੱਕੀ ਹੈ ਕਿ ਭਾਜਪਾ ਪੰਜਾਬ ਲਈ ਇੱਕ ਨਵਾਂ ਪੰਜਾਬ ਉਸਾਰਨਾ ਚਾਹੁੰਦੀ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾਂ, ਯਸ਼ਪਾਲ ਗਰਗ, ਪੁਨੀਤ ਸਿੰਗਲਾ, ਸੁਰਿੰਦਰ ਬਾਂਸਲ, ਪਾਲਾ ਰਾਮ, ਦਰਸ਼ਨ ਸਿੰਘ ਦਰਸ਼ੀ, ਨੀਖਿਲ ਸ਼ਰਮਾਂ, ਗੋਰੀ ਕੁਮਾਰ, ਬਲਰਾਮ ਤੋਂ ਇਲਾਵਾ ਵੱਡੀ ਗਿਣਤੀ ਸਮਰਥਕ ਮੌਜੂਦ ਸਨ।























