ਹਰਿਦੁਆਰ ਦੇ ਮਹਾਕੁੰਭ ਮੇਲੇ ਤੇ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਰਵਾਨਾ ਕੀਤੀ ਲੰਗਰ ਸਮੱਗਰੀ
6 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲੰਗਰ ਚੱਲੇਗਾ

ਬੁਢਲਾਡਾ 5 ਅਪ੍ਰੈਲ (ਵਿਸ਼ਵ ਵਾਰਤਾ ) : ਮਹਾਕੁੰਭ ਦੇ ਮੇਲੇ ਤੇ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਸ਼ੰਕਰ ਪੂਰੀ ਆਸ਼ਰਮ ਖੜਖੇੜੀ ਹਰਿਦੁਆਰ ਵਿਖੇ ਸਵਾਮੀ ਕਮਲਪੁਰੀ ਜੀ ਮੰਡਲੇਸ਼ਵਰ 1008 ਦੀ ਪ੍ਰੇਰਣਾ ਸਦਕਾ ਲੰਗਰ ਲਗਾਇਆ ਜ਼ਾ ਰਿਹਾ ਹੈ। ਜ਼ੋ 6 ਅਪ੍ਰੈਲ ਤੋਂ 28 ਅਪ੍ਰੈਲ ਤੱਕ ਚਲੇਗਾ। ਜਿਸ ਤਹਿਤ ਅੱਜ ਮੰਡਲ ਦੇ ਮੁੱਖ ਦਫਤਰ ਤੋਂ ਲੰਗਰ ਸਮੱਗਰੀ ਦੇ ਟਰੱਕ ਮੰਡਲ ਪ੍ਰਧਾਨ ਤਰਸੇਮ ਕੁਮਾਰ ਨੇ ਰਵਾਨਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਮੰਡਲ ਦੇ ਜਰਨਲ ਸਕੱਤਰ ਜਤਿੰਦਰ ਕੁਮਾਰ ਨੀਟੂ ਨੇ ਦੱਸਿਆ ਕਿ ਇਹ ਲੰਗਰ ਸਵਾਮੀ ਮੰਡਲੇਸ਼ਵਰ 1008 ਦੀ ਅਗਵਾਈ ਹੇਠ ਮਹਾਕੁੰਭ ਦੇ 27 ਅਪ੍ਰੈਲ ਦੇ ਆਖਰੀ ਇਸ਼ਨਾਨ ਤੱਕ ਜਾਰੀ ਰਹੇਗਾ। ਇਸ ਸੰਬੰਧੀ 40 ਸੇਵਾਦਾਰਾਂ ਦਾ ਜੱਥਾ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਸ਼ਤੀਸ਼ ਕੁਮਾਰ ਟੀਸੀ, ਸੰਜੀਵ ਕੁਮਾਰ, ਗਿਰਧਾਰੀ ਲਾਲ, ਅਨੰਦਪ੍ਰਕਾਸ਼ ਸਰਾਫ, ਮੈਨੇਜਰ ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।
ਫੋਟੋ: ਬੁਢਲਾਡਾ: ਹਰਿਦੁਆਰ ਲਈ ਲੰਗਰ ਸਮੱਗਰੀ ਰਵਾਨਾ ਕਰਦੇ ਹੋਏ ਸ਼ਿਵ ਸ਼ਕਤੀ ਸੇਵਾ ਮੰਡਲ ਦੀ ਪ੍ਰਬੰਧਕ ਕਮੇਟੀ।






















