ਸੀਟੈੱਟ ਨੂੰ ਐਚਟੈੱਟ ਅਤੇ ਐਸਟੈੱਟ ਦੇ ਬਰਾਬਰ ਦਿੱਤੀ ਮਾਨਤਾ ਲਈ ਵਾਪਸ
ਚੰਡੀਗੜ੍ਹ,20 ਸਤੰਬਰ(ਵਿਸ਼ਵ ਵਾਰਤਾ)- ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਨੂੰ ਲੈ ਕੇ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹਰਿਆਣਾ ਦੇ ਸਕੂਲ ਸਿੱਖਿਆ ਵਿਭਾਗ ਨੇ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ (ਐਚਟੀਈਟੀ) ਅਤੇ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਐਸਟੀਈਟੀ) ਵਾਂਗ ਹੀ ਸੀਟੀਈਟੀ ਨੂੰ ਦਿੱਤੀ ਗਈ ਮਾਨਤਾ ਵਾਪਸ ਲੈ ਲਈ ਹੈ। ਹੁਣ ਬਾਹਰਲੇ ਰਾਜਾਂ ਦੇ ਸੀਟੀਈਟੀ(ਸੀਟੈੱਟ) ਪਾਸ ਨੌਜਵਾਨ ਹਰਿਆਣਾ ਵਿੱਚ ਅਧਿਆਪਕ ਨਹੀਂ ਬਣ ਸਕਣਗੇ। ਇਹ ਹੁਕਮ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ.ਮਹਾਵੀਰ ਸਿੰਘ ਦੀ ਤਰਫੋਂ ਜਾਰੀ ਕੀਤੇ ਗਏ ਹਨ। ਜਿਕਰਯੋਗ ਹੈ ਕਿ ਪਿਛਲੇ ਸਾਲ 6 ਸਤੰਬਰ ਨੂੰ ਹਰਿਆਣਾ ਸਰਕਾਰ ਨੇ CTET ਨੂੰ HTET ਅਤੇ STAT ਦੇ ਬਰਾਬਰ ਮਾਨਤਾ ਦਿੱਤੀ ਸੀ। ਹਾਲਾਂਕਿ ਸਥਾਨਕ ਨੌਜਵਾਨ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਸਨ। ਨੌਜਵਾਨ ਕਹਿ ਰਹੇ ਸਨ ਕਿ ਸੀ.ਟੀ.ਈ.ਟੀ. ਦੇ ਕਾਰਨ ਦੂਜੇ ਰਾਜਾਂ ਦੇ ਉਮੀਦਵਾਰ ਭਰਤੀ ਹੋਣਗੇ ਅਤੇ ਐਚ.ਟੀ.ਈ.ਟੀ. ਪਾਸ ਕਰਨ ਵਾਲੇ ਹਰਿਆਣਾ ਦੇ ਨੌਜਵਾਨਾਂ ਦਾ ਹੱਕ ਮਾਰਿਆ ਜਾਵੇਗਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਜਲਦੀ ਹੀ ਰਾਜ ਵਿੱਚ ਟੀਜੀਟੀ ਦੀਆਂ 7421 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਸਿੱਖਿਆ ਵਿਭਾਗ ਨੇ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਨੂੰ ਮੰਗ ਪੱਤਰ ਭੇਜਿਆ ਹੈ। ਸੂਬਾ ਸਰਕਾਰ ਵੱਲੋਂ ਸੀਟੀਈਟੀ ਦੀ ਮਾਨਤਾ ਵਾਪਸ ਲੈਣ ਤੋਂ ਬਾਅਦ ਹੁਣ ਸੀਟੀਈਟੀ ਪਾਸ ਨੌਜਵਾਨ ਸੂਬੇ ਵਿੱਚ ਪ੍ਰਾਇਮਰੀ ਟੀਚਰ ਅਤੇ ਟਰੇਨਡ ਗ੍ਰੈਜੂਏਟ ਟੀਚਰ (ਟੀਜੀਟੀ) ਦੀਆਂ ਅਸਾਮੀਆਂ ਲਈ ਅਪਲਾਈ ਨਹੀਂ ਕਰ ਸਕਣਗੇ।
























