ਹਰਿਆਣਾ ਸਰਕਾਰ ਨੂੰ ਲੱਗਾ ਵੱਡਾ ਝਟਕਾ
ਸਾਂਗਵਾਨ ਖਾਪ ਪ੍ਰਧਾਨ ਸੋਮਵੀਰ ਦਾ ਅਸਤੀਫਾ
ਦਿੱਲੀ, 30 ਨਵੰਬਰ(ਵਿਸ਼ਵ ਵਾਰਤਾ)-ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀਆਂ ਦੁਆਰਾ ਸ਼ੁਰੂ ਕੀਤਾ ਗਿਆ ਅੰਦੋਲਨ ਤੇਜ ਹੁੰਦਾ ਜਾ ਰਿਹਾ ਹੈ। ਇਸ ਦੇ ਚੱਲਦੇ ਖਾਪ ਪੰਚਾਇਤਾਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਸਰਕਾਰ ਦੇ ਖਿਲਾਫ ਜੁਟ ਗਈਆਂ ਹਨ। ਅੱਜ ਸਾਂਗਵਾਨ ਖਾਪ ਦੇ ਪ੍ਰਧਾਨ ਅਤੇ ਸੀਟਿੰਗ ਐਮਐਲਏ ਚਰਖੀ ਦਾਦਰੀ ਸੋਮਵੀਰ ਸਾਂਗਵਾਨ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਕੁਝ ਘੰਟੇ ਪਹਿਲਾਂ ਹੀ ਸੋਮਵੀਰ ਸਾਂਗਵਾਨ ਨੇ ਖੁਦ ਖਾਪ ਦੀ ਪੰਚਾਇਤ ਵਿੱਚ ਇਹ ਐਲਾਨ ਕੀਤਾ। ਉਹਨਾਂ ਵੱਲੋਂ ਕਿਹਾ ਗਿਆ ਕਿ, “ਭਲੇ ਹੀ ਮੈਂ ਸਰਕਾਰ ਦਾ ਹਿੱਸਾ ਹਾਂ ,ਪਰ ਕਿਸਾਨ ਅਤੇ ਸਮਾਜ ਰਾਜਨੀਤੀ ਤੋਂ ਪਹਿਲਾ ਹਨ। ਅਸੀਂ ਕਿਸਾਨਾਂ ਦੇ ਸਮਰਥਨ ਵਿੱਚ ਦਿੱਲੀ ਕੂਚ ਕਰਾਂਗੇ। ਅਸੀਂ ਸਰਕਾਰ ਨੂੰ ਕਿਹਾ ਸੀ ਕਿ ਕਿਸਾਨਾਂ ਨੂੰ ਸੰਤੁਸ਼ਟ ਕਰਕੇ ਖੇਤੀ ਕਾਨੂੰਨਾਂ ਵਿੱਚ ਜੋ ਬਦਲਾਵ ਕਰਨ ਦੀ ਜ਼ਰੂਰਤ ਹੈ ਉਹ ਕੀਤੀ ਜਾਵੇ।”