ਹਰਿਆਣਾ ਵਿੱਚ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਫਿਰ ਤੋਂ ਖੁੱਲ੍ਹਣਗੇ ਸਕੂਲ
ਦਿੱਲੀ,11ਦਸੰਬਰ(ਵਿਸ਼ਵ ਵਾਰਤਾ)- ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚਲਦੇ ਹਰਿਆਣਾ ਵਿਚ ਇਕ ਵਾਰ ਫਿਰ ਤੋਂ ਸਕੂਲ ਖੁੱਲ੍ਹਣ ਦੀ ਤਿਆਰੀ ਹੈ। ਰਾਜ ਸਰਕਾਰ ਨੇ 9ਵੀ, 10ਵੀਂ, 11ਵੀਂ ਅਤੇ 12ਵੀਂ ਦੇ ਲਈ ਫਿਰ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ। 14 ਦਸੰਬਰ ਨੂੰ ਬੋਰਡ ਦੀਆਂ ਕਲਾਸਾਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ ਦਿੱਤੇ ਜਾਣਗੇ। ਸਵੇਰੇ 10ਵਜੇ ਤੋਂ ਦੁਪਹਿਰ 1ਵਜੇ ਤੱਕ ਸਕੂਲ ਖੋਲ੍ਹੇ ਜਾਣਗੇ।
ਇਸ ਤੋਂ ਇਲਾਵਾ 9ਵੀਂ ਅਤ 11ਵੀਂ ਜਮਾਤ ਦੇ ਲਈ 21 ਦਸੰਬਰ ਤੋਂ ਦੁਬਾਰਾ ਸਕੂਲ ਖੁੱਲ ਜਾਣਗੇ। ਸਕੂਲ ਆਉਣ ਤੋਂ ਪਹਿਲਾਂ ਬੱਚਿਆਂ ਨੂੰ ਆਪਣੀ ਸਿਹਤ ਦੀ ਜਾਂਚ ਕਰਵਾਉਣੀ ਹੋਵੇਗੀ। ਸਰਕਾਰੀ ਸਿਹਤ ਕੇਂਦਰ ਤੋਂ ਸਿਹਤ ਦੀ ਜਾਂਚ ਕਰਵਾਉਣ ਤੇ ਡਾਕਟਰ ਵੱਲੋਂ ਵਿਦਿਆਰਥੀਆਂ ਨੂੰ ਇਕ ਪੱਤਰ ਦਿੱਤਾ ਜਾਵੇਗਾ ਜਿਸ ਵਿੱਚ ਇਹ ਸਪਸ਼ਟ ਹੋਵੇਗਾ ਕਿ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਨਹੀਂ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ।























