ਹਰਿਆਣਾ ਵਿੱਚ ਸ਼ੀਤਲਹਿਰ ਕਾਰਨ ਕੜਾਕੇ ਦੀ ਠੰਢ

ਚੰਡੀਗੜ੍ਹ,11ਜਨਵਰੀ(ਵਿਸ਼ਵ ਵਾਰਤਾ)- ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਠੰਢ ਅਤੇ ਸ਼ੀਤਲਹਿਰ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ। ਕਰਨਾਲ ਜ਼ਿਲ੍ਹੇ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਗਿਰਾਵਟ ਵੇਖਣ ਨੂੰ ਮਿਲੀ। ਵੱਧ ਤੋਂ ਵੱਧ ਤਾਪਮਾਨ 19.0ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 8.0 ਦਰਜ ਕੀਤਾ ਗਿਆ। ਸਵੇਰੇ ਸਮੇਂ ਨਮੀ ਦੀ ਮਾਤਰਾ 95 ਫੀਸਦੀ ਦਰਜ ਕੀਤੀ ਗਈ। ਸ਼ੀਤਲਹਿਰ ਦੇ ਚਲਦੇ ਠੰਢ ਪੂਰਾ ਜ਼ੋਰ ਫੜ ਰਹੀ ਹੈ।






















