ਹਰਿਆਣਾ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀ ਸੋਧੀ ਹੋਈ ਡੇਟਸ਼ੀਟ ਜਾਰੀ, 30 ਮਾਰਚ ਤੋਂ ਹੋਣਗੀਆਂ ਪ੍ਰੀਖਿਆਵਾਂ
ਚੰਡੀਗੜ੍ਹ, 20 ਮਾਰਚ(ਵਿਸ਼ਵ ਵਾਰਤਾ)-ਸਕੂਲ ਸਿੱਖਿਆ ਬੋਰਡ ਹਰਿਆਣਾ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆਵਾਂ ਦੀ ਸਮਾਂ-ਸਾਰਣੀ ਜਾਰੀ ਕੀਤੀ ਹੈ। ਹਰਿਆਣਾ ਬੋਰਡ ਨੇ 10ਵੀਂ, 12ਵੀਂ ਦੀ ਪ੍ਰੀਖਿਆ ਦਾ ਸੋਧਿਆ ਸਮਾਂ ਜਾਰੀ ਕਰ ਦਿੱਤਾ ਹੈ। HBSE ਬੋਰਡ ਇਮਤਿਹਾਨਾਂ ਲਈ ਹਾਜ਼ਰ ਹੋਣ ਵਾਲੇ ਉਮੀਦਵਾਰ ਵੈੱਬਸਾਈਟ bseh.org.in ‘ਤੇ ਜਾ ਕੇ ਪੂਰਾ ਸਮਾਂ-ਸਾਰਣੀ ਦੇਖ ਸਕਦੇ ਹਨ।
ਹਰਿਆਣਾ ਬੋਰਡ ਦੀ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ 30 ਮਾਰਚ 2022 ਤੋਂ ਸ਼ੁਰੂ ਹੋਣਗੀਆਂ ਅਤੇ 17 ਅਪ੍ਰੈਲ 2022 ਨੂੰ ਸਮਾਪਤ ਹੋਣਗੀਆਂ। ਜਦਕਿ 10ਵੀਂ ਜਮਾਤ ਜਾਂ ਸੈਕੰਡਰੀ ਪ੍ਰੀਖਿਆਵਾਂ 31 ਮਾਰਚ ਤੋਂ ਸ਼ੁਰੂ ਹੋ ਕੇ 20 ਅਪ੍ਰੈਲ ਨੂੰ ਖ਼ਤਮ ਹੋਣਗੀਆਂ।
ਉਮੀਦਵਾਰਾਂ ਨੂੰ ਇਮਤਿਹਾਨ ਸੰਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਹੈ। ਉਮੀਦਵਾਰਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ ਕਿ ਪ੍ਰੀਖਿਆ ਹਾਲ ਵਿੱਚ ਕੀ ਲੈ ਕੇ ਜਾਣਾ ਹੈ ਜਾਂ ਕੀ ਨਹੀਂ।
ਦੂਜੇ ਪਾਸੇ, ਪ੍ਰਾਈਵੇਟ ਜਾਂ ਓਪਨ ਤੋਂ ਪ੍ਰੀਖਿਆ ਵਿੱਚ ਬੈਠਣ ਵਾਲੇ ਉਮੀਦਵਾਰ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ, ਸਮਾਂ ਅਤੇ ਸਥਾਨ ਬਾਰੇ ਆਪਣੇ ਸੈਂਟਰ ਸੁਪਰਡੈਂਟ ਨਾਲ ਸੰਪਰਕ ਕਰ ਸਕਦੇ ਹਨ। ਪ੍ਰੀਖਿਆ ਹਾਲ ਵਿੱਚ ਕੈਲਕੁਲੇਟਰ ਜਾਂ ਮੋਬਾਈਲ ਦੀ ਇਜਾਜ਼ਤ ਨਹੀਂ ਹੋਵੇਗੀ।























